ਮਦਰਾਸ ਹਾਈ ਕੋਰਟ ਨੇ ਆਨਲਾਈਨ ਗੇਮਜ਼ ’ਤੇ ਪਾਬੰਦੀ ਲਾਉਣ ਤੋਂ ਕੀਤਾ ਇਨਕਾਰ
Friday, Jul 02, 2021 - 03:43 AM (IST)
ਚੇਨਈ : ਮਦਰਾਸ ਹਾਈ ਕੋਰਟ ਨੇ ਸਕੂਲੀ ਬੱਚਿਆਂ ਨੂੰ ਕਥਿਤ ਤੌਰ ’ਤੇ ਵਿਗਾੜ ਰਹੀਆਂ ਸਾਰੀਆਂ ਆਨਲਾਈਨ ਤੇ ਆਫਲਾਈਨ ਵੀਡੀਓ ਗੇਮਜ਼ ’ਤੇ ਰੋਕ ਲਾਉਣ ਸਬੰਧੀ ਅਥਾਰਟੀਆਂ ਨੂੰ ਹੁਕਮ ਦੇਣ ਤੋਂ ਵੀਰਵਾਰ ਇਨਕਾਰ ਕਰ ਦਿੱਤਾ। ਬੈਂਚ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਬੱਚੇ ਤੇ ਨੌਜਵਾਨ ਇਨ੍ਹੀਂ ਦਿਨੀਂ ਆਪਣੇ ਫੋਨ ਤੇ ਲੈਪਟਾਪ ਦੇ ਆਦੀ ਹੋ ਗਏ ਹਨ ਅਤੇ ਉਨ੍ਹਾਂ ਦੀ ਦੁਨੀਆ ਇਨ੍ਹਾਂ ਗੈਜੇਟਸ ਦੇ ਆਸੇ-ਪਾਸੇ ਘੁੰਮਦੀ ਨਜ਼ਰ ਆਉਂਦੀ ਹੈ ਪਰ ਅਦਾਲਤਾਂ ਫਿਲਹਾਲ ਅਜਿਹਾ ਕੋਈ ਪਾਬੰਦੀ ਹੁਕਮ ਪਾਸ ਨਹੀਂ ਕਰ ਸਕਦੀਆਂ।
ਇਹ ਵੀ ਪੜ੍ਹੋ- ਰੇਲਵੇ ਨੇ ਅੱਜ ਤੋਂ ਸ਼ੁਰੂ ਕੀਤੀਆਂ 50 ਜੋੜੀ ਟਰੇਨਾਂ, ਇੱਥੇ ਵੇਖੋ ਲਿਸਟ
ਬੈਂਚ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦੋਂ ਕੋਈ ਗੈਰ-ਕਾਨੂੰਨੀ ਕਾਰਵਾਈ ਹੁੰਦੀ ਹੈ ਜਾਂ ਕੁਝ ਅਜਿਹਾ ਜੋ ਵੱਡੇ ਜਨਤਕ ਹਿੱਤ ਲਈ ਨੁਕਸਾਨਦੇਹ ਹੁੰਦਾ ਹੈ ਤਾਂ ਸੰਵਿਧਾਨਕ ਅਦਾਲਤਾਂ ਦਖਲ ਦਿੰਦੀਆਂ ਹਨ। ਹਾਲਾਂਕਿ ਮੌਜੂਦਾ ਕਿਸਮ ਦੇ ਮਾਮਲਿਆਂ ਵਿਚ ਖਾਸ ਤੌਰ ’ਤੇ ਜਦੋਂ ਚੁਣੀਆਂ ਹੋਈਆਂ ਸਰਕਾਰਾਂ ਹੁੰਦੀਆਂ ਹਨ ਤਾਂ ਨੀਤੀ ਦੇ ਅਜਿਹੇ ਮਾਮਲਿਆਂ ਨੂੰ ਅਦਾਲਤ ਵਲੋਂ ਫਰਮਾਨ ਜਾਰੀ ਕਰਨ ਦੀ ਬਜਾਏ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਿਆਂ ਅਤੇ ਲੋਕ ਫਤਵਾ ਰੱਖਣ ਵਾਲਿਆਂ ਦੀ ਸਮਝ ’ਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।