ਮਾਸਕ ਨਾ ਪਹਿਨਣ 'ਤੇ ਠੇਲੇ ਵਾਲੇ 'ਤੇ ਭੜਕੇ SDM, ਮੂੰਹ 'ਤੇ ਸੁੱਟਿਆ ਠੰਡਾ ਪਾਣੀ
Wednesday, Nov 25, 2020 - 10:23 AM (IST)
ਗਵਾਲੀਅਰ- ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹੇ 'ਚ ਪ੍ਰਸ਼ਾਸਨ ਨੇ ਵੀ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਮੱਧ ਪ੍ਰਦੇਸ਼ 'ਚ ਸਪਾਟ ਲਾਈਨ ਅਤੇ ਸਜ਼ਾ ਦਾ ਪ੍ਰਬੰਧ ਹੈ ਪਰ ਇਸ ਵਿਚ ਗਵਾਲੀਅਰ ਤੋਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਐੱਸ.ਡੀ.ਐੱਮ. ਅਨਿਲ ਬਨਵਾਰੀਆ ਮਾਸਕ ਨਾ ਲਗਾਉਣ ਵਾਲੇ ਠੇਲੇ ਵਾਲੇ ਦੇ ਮੂੰਹ 'ਤੇ ਪਾਣੀ ਸੁੱਟਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : 3 ਬੱਚਿਆਂ ਨੂੰ ਨਹਿਰ 'ਚ ਸੁੱਟ ਆਇਆ ਕਲਯੁੱਗੀ ਪਿਓ, ਘਰ ਆ ਕੇ ਪਤਨੀ ਨੂੰ ਦੱਸਿਆ
ਦਰਅਸਲ, ਗਵਾਲੀਅਰ ਐੱਸ.ਡੀ.ਐੱਮ. ਅਨਿਲ ਬਨਵਾਰੀਆ ਗਵਾਲੀਅਰ ਦੀਆਂ ਸੜਕਾਂ 'ਤੇ ਮਾਸਕ ਨਾ ਪਹਿਨਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਨਿਕਲੇ ਸਨ। ਇਸ ਦੌਰਾਨ ਇਕ ਠੇਲੇ ਵਾਲੇ ਨੂੰ ਬਿਨਾਂ ਮਾਸਕ ਦੇਖੇ ਉਹ ਭੜਕ ਗਏ ਅਤੇ ਉਨ੍ਹਾਂ ਨੇ ਠੇਲੇ ਵਾਲੇ ਦੇ ਮੂੰਹ 'ਤੇ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਦੱਸਣਯੋਗ ਹੈ ਕਿ ਸ਼ਹਿਰ 'ਚ ਠੰਡ ਨੇ ਦਸਤਕ ਦੇ ਦਿੱਤੀ ਹੈ। ਅਜਿਹੇ 'ਚ ਠੇਲੇ ਵਾਲੇ 'ਤੇ ਅਜਿਹੀ ਕਾਰਵਾਈ ਕਿੰਨੀ ਉੱਚਿਤ ਹੈ? ਇਹ ਸਵਾਲ ਹਰ ਇੱਕ ਦੇ ਜ਼ਹਿਨ 'ਚ ਹੈ
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ ਦਾ ਨਸ਼ਾਮੁਕਤ ਇਹ ਪਿੰਡ ਇੰਡੀਆ ਬੁੱਕ ਆਫ਼ ਰਿਕਾਰਡ 'ਚ ਹੋਇਆ ਦਰਜ