ਮੱਧ ਪ੍ਰਦੇਸ਼ : ਤਿਰੰਗਾ ਲਹਿਰਾਉਣ ਨੂੰ ਲੈ ਕੇ ਕਾਂਗਰਸੀ ਆਪਸ ''ਚ ਭਿੜੇ

Sunday, Jan 26, 2020 - 02:31 PM (IST)

ਮੱਧ ਪ੍ਰਦੇਸ਼ : ਤਿਰੰਗਾ ਲਹਿਰਾਉਣ ਨੂੰ ਲੈ ਕੇ ਕਾਂਗਰਸੀ ਆਪਸ ''ਚ ਭਿੜੇ

ਭੋਪਾਲ— 71ਵੇਂ ਗਣਤੰਤਰ ਦਿਵਸ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਝੰਡਾ ਲਹਿਰਾਇਆ ਜਾ ਰਿਹਾ ਹੈ। ਇਸ ਮੌਕੇ ਮੱਧ ਪ੍ਰਦੇਸ਼ ਕਾਂਗਰਸ ਦੇ ਇੰਦੌਰ ਸਥਿਤ ਪਾਰਟੀ ਹੈੱਡਕੁਆਰਟਰ 'ਤੇ ਵੀ ਤਿਰੰਗਾ ਲਹਿਰਾਇਆ ਗਿਆ। ਹਾਲਾਂਕਿ ਝੰਡਾ ਲਹਿਰਾਉਣ ਦੌਰਾਨ ਪਾਰਟੀ ਦੇ ਨੇਤਾਵਾਂ 'ਚ ਹੀ ਕੁੱਟਮਾਰ ਹੋ ਗਈ। ਵਿਵਾਦ ਵਧਦਾ ਦੇਖ ਪਾਰਟੀ ਦੇ ਹੋਰ ਵਰਕਰਾਂ ਅਤੇ ਪੁਲਸ ਨੂੰ ਦਖਲਅੰਦਾਜ਼ੀ ਕਰਨੀ ਪਈ, ਜਿਸ ਤੋਂ ਬਾਅਦ ਕਿਸੇ ਤਰ੍ਹਾਂ ਦੋਹਾਂ ਨੂੰ ਸ਼ਾਂਤ ਕਰਵਾਇਆ ਜਾ ਸਕਿਆ। 

ਦਰਅਸਲ ਕਾਂਗਰਸ ਦੇ ਇੰਦੌਰ ਸਥਿਤ ਦਫ਼ਤਰ 'ਚ ਮੁੱਖ ਮੰਤਰੀ ਕਮਲਨਾਥ ਨੇ ਝੰਡਾ ਲਹਿਰਾਉਣਾ ਸੀ। ਕਿਸੇ ਗੱਲ ਨੂੰ ਲੈ ਕੇ ਝੰਡਾ ਲਹਿਰਾਉਣ ਦੌਰਾਨ ਹੀ ਪਾਰਟੀ ਦੇ 2 ਨੇਤਾਵਾਂ ਦੇਵੇਂਦਰ ਸਿੰਘ ਯਾਦਵ ਅਤੇ ਚੰਦੂ ਕੁੰਜੀਰ ਦਰਮਿਆਨ ਹੱਥੋਪਾਈ ਹੋ ਗਈ। ਪਾਰਟੀ ਦੇ ਹੋਰ ਵਰਕਰਾਂ ਅਤੇ ਪੁਲਸ ਨੂੰ ਵਿਚ-ਬਚਾਅ ਕਰਨਾ ਪਿਆ।

ਕਮਲਨਾਥ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਹਨ। ਉਨ੍ਹਾਂ ਨੇ ਗਾਂਧੀ ਭਵਨ ਸਥਿਤ ਕਾਂਗਰਸ ਦਫ਼ਤਰ 'ਚ ਤਿਰੰਗਾ ਲਹਿਰਾਉਣ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਸੰਬੋਧਨ ਵੀ ਕੀਤਾ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ 71ਵੇਂ ਗਣਤੰਤਰ ਦਿਵਸ ਮੌਕੇ ਕਿਹਾ ਕਿ ਦੇਸ਼ ਦੀ ਸੰਸਕ੍ਰਿਤੀ ਅਤੇ ਸੰਵਿਧਾਨ ਵਿਰੁੱਧ ਜਾਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨਾਲ ਡਟ ਕੇ ਮੁਕਾਬਲਾ ਕੀਤਾ ਜਾਵੇਗਾ। ਸੀਨੀਅਰ ਕਾਂਗਰਸ ਨੇਤਾ ਨੇ ਇਹ ਗੱਲ ਅਜਿਹੇ ਸਮੇਂ ਕਹੀ ਹੈ, ਜਦੋਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਪ੍ਰਦਰਸ਼ਨ ਜਾਰੀ ਹੈ।

 


author

DIsha

Content Editor

Related News