ਪੰਜਾਬ ਵਾਂਗ ਕਿਤੇ ਮੱਧ ਪ੍ਰਦੇਸ਼ ਵੀ ਨਾ ਬਣ ਜਾਵੇ ‘ਉੜਤਾ ਮੱਧ ਪ੍ਰਦੇਸ਼’ : ਉਮਾ ਭਾਰਤੀ

Wednesday, Jun 08, 2022 - 12:33 PM (IST)

ਪੰਜਾਬ ਵਾਂਗ ਕਿਤੇ ਮੱਧ ਪ੍ਰਦੇਸ਼ ਵੀ ਨਾ ਬਣ ਜਾਵੇ ‘ਉੜਤਾ ਮੱਧ ਪ੍ਰਦੇਸ਼’ : ਉਮਾ ਭਾਰਤੀ

ਭੋਪਾਲ (ਬਿਊਰੋ)– ਭਾਜਪਾ ਪਾਰਟੀ ਦੀ ਸੀਨੀਅਰ ਆਗੂ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ ਮੱਧ ਪ੍ਰਦੇਸ਼ ਨੂੰ  ‘ਉੜਤਾ ਮੱਧ ਪ੍ਰਦੇਸ਼’ ਬਣ ਜਾਣ ਦਾ ਖ਼ਦਸ਼ਾ ਜਤਾਇਆ। ਇਸ ਲਈ ਉਹ ਫਿਰ ਤੋਂ ਸ਼ਰਾਬਬੰਦੀ ਨੂੰ ਲੈ ਕੇ ਆਪਣੀ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਰਹੀ ਹੈ। ਭਾਰਤੀ ਨੇ ਆਪਣੇ ਟਵੀਟ ਦੇ ਜ਼ਰੀਏ ਕਿਹਾ ਕਿ ਕਰੀਬ ਸਵਾ ਮਹੀਨੇ ਪਹਿਲਾਂ ਉਨ੍ਹਾਂ ਦੀ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਸ਼ਰਾਬਬੰਦੀ ਨੂੰ ਲੈ ਕੇ ਗੱਲ ਹੋਈ। ਇਸ ਤੋਂ ਬਾਅਦ ਉਨ੍ਹਾਂ ਦੀ ਦਿੱਲੀ ’ਚ ਪਾਰਟੀ ਸੰਗਠਨ ਦੇ ਸੀਨੀਅਰ ਲੀਡਰਸ਼ਿਪ ਨਾਲ ਇਸ ਵਿਸ਼ੇ ’ਤੇ ਗੱਲ ਹੋਈ। PunjabKesariਪ੍ਰਦੇਸ਼ ਪਾਰਟੀ ਸੰਗਠਨ ਦੇ ਸੀਨੀਅਰ ਮੁਖੀਆਂ ਨਾਲ ਵੀ ਇਸ ਸਬੰਧ ’ਚ ਗੱਲ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਬੈਠਕਾਂ ’ਚ ਸਾਰੇ ਸ਼ਰਾਬ ਖ਼ਿਲਾਫ ਇਕ ਰਾਏ ਸਨ। ਸਾਰਿਆਂ ਦਾ ਮੰਨਣਾ ਹੈ ਕਿ ਸ਼ਰਾਬ ਪਿਲਾਉਣ ਦੇ ਅਹਾਤੇ ਪ੍ਰਦੇਸ਼ ’ਚ ਨਹੀਂ ਹੋਣੇ ਚਾਹੀਦੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹੁਣ ਡੇਢ ਮਹੀਨਾ ਹੋ ਚੁੱਕਾ ਹੈ। ਗੱਲਬਾਤ ਦੇ ਨਤੀਜੇ ਆਉਣ ਦੀ ਉਡੀਕ ਕਰਦੇ ਹੋਏ ਉਹ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਰਹੀ ਹੈ ਕਿਉਂਕਿ ਇਹ ਮੁਹਿੰਮ ਪਾਰਟੀ ਅਤੇ ਸਰਕਾਰ ਦੀਆਂ ਨੀਤੀਆਂ ਮੁਤਾਬਕ ਹਨ। ਭਾਰਤੀ ਨੇ ਕਿਹਾ ਕਿ ਇਹ ਮੁਹਿੰਮ ਤੇਜ਼ੀ ਫੜੇ ਇਹ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਪੰਜਾਬ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਪਹਿਲਾਂ ਸ਼ਰਾਬ ਪੀਣ ਦਾ ਦੌਰ ਚੱਲਿਆ ਫਿਰ ਇਕ ਸਮਾਂ ਅਜਿਹਾ ਆਉਂਦਾ ਹੈ ਕਿ ਸ਼ਰਾਬ ਨਾਲ ਨਸ਼ੇ ਦੇ ਹਵਸ ਪੂਰੀ ਨਹੀਂ ਹੁੰਦੀ ਤਾਂ ਵਿਅਕਤੀ ਦੂਜੇ ਨਸ਼ੇ ਕਰਦਾ ਹੈ ਅਤੇ ਫਿਰ ਭਰੀ ਜਵਾਨੀ ’ਚ ਨਸ਼ਟ ਹੋ ਜਾਂਦਾ ਹੈ, ਇਹ ਹੀ ਉੜਤਾ ਪੰਜਾਬ ਦੀ ਕਹਾਣੀ ਹੈ। ਹਰ ਨਸ਼ਾ ਇਕ-ਦੂਜੇ ਨਾਲ ਜੁੜਿਆ ਹੈ ਅਤੇ ਅਸੀਂ ਭੁੱਲ ਕੇ ਵੀ ਮੱਧ ਪ੍ਰਦੇਸ਼ ਨੂੰ ‘ਉੜਤਾ ਮੱਧ ਪ੍ਰਦੇਸ਼’ ਨਾ ਬਣਨ ਦੇਈਏ।


author

Tanu

Content Editor

Related News