ਮੁੱਖ ਮੰਤਰੀ ਨੂੰ ਠੰਡੀਆਂ ਰੋਟੀਆਂ ਦਿੱਤੀਆਂ ਤਾਂ ਅਧਿਕਾਰੀ ਸਸਪੈਂਡ, ਮਾਮਲਾ ਗਰਮਾਉਣ ''ਤੇ ਕੀਤਾ ਬਹਾਲ

09/26/2020 3:28:30 PM

ਇੰਦੌਰ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਲਈ ਪਹੁੰਚਾਏ ਗਏ ਭੋਜਨ ਪੈਕੇਟ ਦੀਆਂ ਰੋਟੀਆਂ ਠੰਡੀ ਹੋਣ ਦੇ ਮਾਮਲੇ 'ਚ ਮੁਅੱਤਲ ਖੁਰਾਕ ਅਤੇ ਦਵਾਈ ਪ੍ਰਸ਼ਾਸਨ ਵਿਭਾਗ ਦੇ ਇਕ ਅਧਿਕਾਰੀ ਨੂੰ ਮੁੱਖ ਮੰਤਰੀ ਦੇ ਨਿਰਦੇਸ਼ 'ਤੇ ਬਹਾਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਖੁਰਾਕ ਸੁਰੱਖਿਆ ਅਧਿਕਾਰੀ ਦੇ ਮੁਅੱਤਲ ਦੀ ਜਾਣਕਾਰੀ ਮਿਲਣ 'ਤੇ ਚੌਹਾਨ ਨੇ ਜ਼ਿਲ੍ਹਾ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਉਸ ਨੂੰ ਤੁਰੰਤ ਬਹਾਲ ਕੀਤਾ ਜਾਵੇ। ਮੁੱਖ ਮੰਤਰੀ ਦੇ ਹਵਾਲੇ ਤੋਂ ਜਾਰੀ ਸਰਕਾਰੀ ਬਿਆਨ 'ਚ ਕਿਹਾ ਗਿਆ ਕਿ ਉਨ੍ਹਾਂ ਦੇ ਨੋਟਿਸ 'ਚ ਆਇਆ ਕਿ ਇੰਦੌਰ 'ਚ ਰਹਿਣ ਦੌਰਾਨ ਉਪਲੱਬਧ ਕਰਵਾਏ ਗਏ ਖਾਣੇ 'ਚ ਸ਼ਾਮਲ ਰੋਟੀਆਂ ਠੰਡੀਆਂ ਹੋਣ ਕਾਰਨ ਇਕ ਖੁਰਾਕ ਸੁਰੱਖਿਆ ਅਧਿਕਾਰੀ ਨੇ ਲਾਪਰਵਾਹੀ ਮੰਨਦੇ ਹੋਏ ਮੁਅੱਤਲ ਕਰ ਦਿੱਤਾ ਗਿਆ ਹੈ। ਚੌਹਾਨ ਨੇ ਕਿਹਾ,''ਉਹ ਇਕ ਸਾਧਾਰਨ ਇਨਸਾਨ ਹੈ ਅਤੇ ਉਨ੍ਹਾਂ ਨੂੰ ਸੁੱਕੀਆਂ ਰੋਟੀਆਂ ਖਾਣ 'ਚ ਵੀ ਕੋਈ ਗੁਰੇਜ ਨਹੀਂ ਹੈ।''

ਉਨ੍ਹਾਂ ਨੇ ਕਿਹਾ ਕਿ ਅਜਿਹੇ 'ਚ ਉਨ੍ਹਾਂ ਨੂੰ ਉੱਚਿਤ ਨਹੀਂ ਲੱਗਦਾ ਕਿ ਉਨ੍ਹਾਂ ਦੇ ਭੋਜਨ ਕਾਰਨ ਕਿਸੇ ਅਧਿਕਾਰੀ ਵਿਰੁੱਧ ਅਨੁਸ਼ਾਸਨਾਤਮਕ ਕਦਮ ਚੁੱਕੇ ਜਾਣ। ਅਧਿਕਾਰੀ ਨੇ ਦੱਸਿਆ ਕਿ ਚੌਹਾਨ ਬੁੱਧਵਾਰ ਰਾਤ ਇੰਦੌਰ ਆਏ ਸਨ ਅਤੇ ਸਥਾਨਕ ਪ੍ਰੋਗਰਾਮ ਤੋਂ ਬਾਅਦ ਭੋਪਾਲ ਚੱਲੇ ਗਏ ਸਨ। ਮੁੱਖ ਮੰਤਰੀ ਲਈ ਪੈਕ ਕਰਵਾਏ ਗਏ ਭੋਜਨ 'ਚ ਜੋ ਰੋਟੀਆਂ ਸਨ, ਉਹ ਉਨ੍ਹਾਂ ਦੇ ਪ੍ਰੋਗਰਾਮ 'ਚ ਦੇਰੀ ਕਾਰਨ ਠੰਡੀਆਂ ਹੋ ਗਈਆਂ ਸਨ। ਮੁੱਖ ਮੰਤਰੀ ਦੇ ਭੋਜਨ ਨਾਲ ਜੁੜੀਆਂ ਵਿਵਸਥਾਵਾਂ ਦੀ ਜ਼ਿੰਮੇਵਾਰੀ ਖੁਰਾਕ ਸੁਰੱਖਿਆ ਅਧਿਕਾਰੀ ਮਨੀਸ਼ ਸਵਾਮੀ ਕੋਲ ਸੀ। ਉਨ੍ਹਾਂ ਨੇ ਦੱਸਿਆ ਕਿ ਠੰਡੀਆਂ ਰੋਟੀਆਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਮਨੀਸ਼ ਸਿੰਘ ਨੇ ਸਵਾਮੀ ਨੂੰ ਮੱਧ ਪ੍ਰਦੇਸ਼ ਸਿਵਲ ਸੇਵਾ ਨਿਯਮਾਂ ਦੇ ਅਧੀਨ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਸੀ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਖੁਰਾਕ ਸੁਰੱਖਿਆ ਅਧਿਕਾਰੀ ਦੀ ਮੁਅੱਤਲੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਰਾਜ ਸਰਕਾਰ 'ਵੀਆਈਪੀ ਸੰਸਕ੍ਰਿਤੀ' ਨੂੰ ਉਤਸ਼ਾਹ ਦੇ ਰਹੀ ਹੈ। ਇਸ ਵਿਚ, ਖੁਰਾਕ ਸੁਰੱਖਿਆ ਅਧਿਕਾਰੀ ਸਵਾਮੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਮਾਮਲੇ 'ਚ ਮੁੱਖ ਮੰਤਰੀ ਦੀ ਸੰਵੇਦਨਸ਼ੀਲਤਾ ਲਈ ਉਨ੍ਹਾਂ ਦੇ ਆਭਾਰੀ ਹਨ।


DIsha

Content Editor

Related News