ਮੱਧ ਪ੍ਰਦੇਸ਼ ''ਚ ਭਾਰੀ ਬਾਰਿਸ਼, ਸੜਕਾਂ ਹੋਈਆਂ ਪਾਣੀ-ਪਾਣੀ

07/06/2019 1:30:42 PM

ਇੰਦੌਰ— ਦੇਸ਼ ਦੇ ਕਈ ਸ਼ਹਿਰਾਂ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ, ਜਿਸ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਭਾਰੀ ਬਾਰਿਸ਼ ਕਾਰਨ ਜਿੱਥੇ ਮੁੰਬਈ ਪਾਣੀ-ਪਾਣੀ ਹੋ ਗਈ, ਉੱਥੇ ਹੀ ਅੱਜ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਵੀ ਭਾਰੀ ਬਾਰਿਸ਼ ਪਈ। ਮੱਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜ਼ੋਰਦਾਰ ਬਾਰਿਸ਼ ਦੀ ਵਜ੍ਹਾ ਕਰ ਕੇ ਇੰਦੌਰ-ਬੈਤੂਲ ਨੈਸ਼ਨਲ ਹਾਈਵੇਅ ਅਤੇ ਚਾਪੜਾ-ਬਾਗਲੀ ਮਾਰਗ ਸਮੇਤ ਕਈ ਸੜਕਾਂ ਬੰਦ ਹੋ ਗਈਆਂ ਹਨ। ਇੰਦੌਰ 'ਚ ਸ਼ਨੀਵਾਰ ਸਵੇਰ ਤਕ 14 ਇੰਚ ਬਾਰਿਸ਼ ਦਰਜ ਕੀਤੀ ਜਾ ਚੁੱਕੀ ਸੀ। ਮੌਸਮ ਵਿਭਾਗ ਦੇਸ਼ ਦੇ ਕਈ ਇਲਾਕਿਆਂ ਵਿਚ ਬਾਰਿਸ਼ ਪੈਣ ਦੀ ਸੰਭਾਵਨਾ ਹੈ।

PunjabKesari

ਮਾਨਸੂਨ ਪੂਰਬੀ ਰਾਜਸਥਾਨ ਦੇ ਕੁਝ ਹਿੱਸਿਆਂ ਸਮੇਤ ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸੇ, ਉੱਤਰ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ ਤੋਂ ਇਲਾਵਾ ਉੱਤਰਾਖੰਡ ਦੇ ਨਾਲ ਹੀ ਕੁਝ ਹੋਰ ਹਿੱਸਿਆਂ 'ਚ ਅੱਗੇ ਵਧਿਆ ਹੈ। ਇਸ ਵਾਰ ਮਾਨਸੂਨ ਲੇਟ ਪਹੁੰਚਿਆ ਹੈ। ਆਮ ਤੌਰ 'ਤੇ ਮਾਨਸੂਨ 29 ਜੂਨ ਤਕ ਦਿੱਲੀ ਪਹੁੰਚਦਾ ਹੈ ਪਰ ਇਸ ਵਾਰ ਇਕ ਹਫਤੇ ਦੀ ਦੇਰੀ ਨਾਲ ਪੁੱਜਾ। ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਜ਼ੋਰਦਾਰ ਬਾਰਿਸ਼ ਹੋਈ। ਪੰਜਾਬ ਦੇ ਜਲੰਧਰ 'ਚ ਅੱਜ ਬਾਰਿਸ਼  ਹੋਈ, ਜਿਸ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ। ਦਿੱਲੀ 'ਚ ਵੀ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 10 ਜੁਲਾਈ ਤਕ ਦਿੱਲੀ ਵਿਚ ਅਜਿਹਾ ਹੀ ਮੌਸਮ ਬਣਿਆ ਰਹੇਗਾ ਅਤੇ ਰੁੱਕ-ਰੁੱਕ ਕੇ ਬਾਰਿਸ਼ ਹੁੰਦੀ ਰਹੇਗੀ।


Tanu

Content Editor

Related News