ਹੈਰਾਨੀਜਨਕ: ਦੇਵੀ ਮਾਂ ਨੂੰ ਖ਼ੁਸ਼ ਕਰਨ ਲਈ ਮਾਂ ਨੇ ਚੁਣਿਆ ਆਪਣਾ ਪੁੱਤਰ, ਕੁਹਾੜੀ ਮਾਰ ਦਿੱਤੀ ਬਲੀ

Thursday, Oct 22, 2020 - 03:33 PM (IST)

ਹੈਰਾਨੀਜਨਕ: ਦੇਵੀ ਮਾਂ ਨੂੰ ਖ਼ੁਸ਼ ਕਰਨ ਲਈ ਮਾਂ ਨੇ ਚੁਣਿਆ ਆਪਣਾ ਪੁੱਤਰ, ਕੁਹਾੜੀ ਮਾਰ ਦਿੱਤੀ ਬਲੀ

ਪੰਨਾ- ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ 'ਚ ਅੰਧਵਿਸ਼ਵਾਸ ਕਾਰਨ ਦੇਵੀ ਮਾਂ ਨੂੰ ਖੁਸ਼ ਕਰਨ ਲਈ ਇਕ ਜਨਾਨੀ ਨੇ ਆਪਣੇ 24 ਸਾਲਾ ਪੁੱਤਰ ਦੀ ਬਲੀ ਚੜ੍ਹਾ ਦਿੱਤੀ। ਇਹ ਘਟਨਾ ਪੰਨਾ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ ਦੇ ਅਧੀਨ ਕੋਹਨੀ ਪਿੰਡ 'ਚ ਵਾਪਰੀ। ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਅਤੇ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੰਨਾ ਕੋਤਵਾਲੀ ਥਾਣਾ ਇੰਚਾਰਜ ਅਰੁਣ ਸੋਨੀ ਨੇ ਦੱਸਿਆ,''ਅੱਜ ਯਾਨੀ ਵੀਰਵਾਰ ਤੜਕੇ ਕਰੀਬ 4.30 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਕੋਹਨੀ ਪਿੰਡ 'ਚ ਸੁਨੀਆ ਬਾਈ ਲੋਧੀ (50) ਨੇ ਆਪਣੇ ਪੁੱਤਰ ਦਵਾਰਕਾ ਲੋਧੀ (24) ਦੇ ਗਲ਼ 'ਤੇ ਕੁਹਾੜੀ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ।'' ਉਨ੍ਹਾਂ ਨੇ ਕਿਹਾ,''ਸੁਨੀਆ ਬਾਈ ਨੂੰ ਲਗਭਗ ਪਿਛਲੇ 2 ਸਾਲਾਂ ਤੋਂ ਕੁਝ ਦੈਵੀ ਪ੍ਰਭਾਵ ਹੋਣ ਦਾ ਅਹਿਸਾਸ ਹੁੰਦਾ ਸੀ ਅਤੇ ਅਜਿਹੀ ਘਟਨਾ ਅੱਜ ਰਾਤ ਵੀ ਹੋਈ ਸੀ। ਇਸ ਭਾਵ ਦੇ ਆਉਣ ਕਾਰਨ ਕੁਹਾੜੀ ਨਾਲ ਉਸ ਨੇ ਆਪਣੇ ਪੁੱਤਰ ਦਵਾਰਕਾ ਦੇ ਗਲ਼ 'ਤੇ ਕੁਹਾੜੀ ਨਾਲ ਵਾਰ ਕਰ ਕੇ ਹੱਤਿਆ ਕਰ ਦਿੱਤੀ।''

ਇਹ ਵੀ ਪੜ੍ਹੋ : ਪਤੀ ਲਈ ਮੰਗੀ ਮੰਨਤ ਪੂਰੀ ਹੋਈ ਤਾਂ ਪਤਨੀ ਨੇ ਮਾਂ ਕਾਲੀ ਨੂੰ ਚੜ੍ਹਾ ਦਿੱਤੀ ਆਪਣੀ ਜੀਭ, ਲੋਕ ਕਰਨ ਲੱਗੇ ਪੂਜਾ

ਪਿੰਡ ਵਾਲਿਆਂ ਨੇ ਕੀਤਾ ਇਹ ਖ਼ੁਲਾਸਾ
ਸੋਨੀ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਜਨਾਨੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁੱਛ-ਗਿੱਛ ਜਾਰੀ ਹੈ। ਸੋਨੀਆ ਨੇ ਦੱਸਿਆ ਕਿ ਪੁਲਸ ਨੇ ਵਾਰਦਾਤ 'ਚ ਵਰਤੀ ਗਈ ਕੁਹਾੜੀ ਵੀ ਜ਼ਬਤ ਕਰ ਲਈ ਹੈ। ਜਦੋਂ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਕੀ ਉਸ ਨੇ ਦੇਵੀ ਮਾਂ ਨੂੰ ਬਲੀ ਚੜ੍ਹਾਈ ਹੈ ਤਾਂ ਇਸ 'ਤੇ ਉਨ੍ਹਾਂ ਨੇ ਕਿਹਾ,''ਸ਼ੁਰੂਆਤੀ ਤੌਰ 'ਤੇ ਪਤਾ ਲੱਗਾ ਹੈ ਕਿ ਉਸ ਨੂੰ ਇਹ ਭਾਵ ਆਉਂਦੇ ਰਹਿੰਦੇ ਸਨ ਅਤੇ ਉਸ ਭਾਵ ਦੇ ਆਉਣ ਦੀ ਸਥਿਤੀ 'ਚ ਉਹ ਇਹ ਗੱਲ ਕਹਿੰਦੀ ਸੀ ਕਿ ਇਸ ਨੂੰ ਮਾਰਨਾ ਹੈ, ਉਸ ਨੂੰ ਮਾਰਨਾ ਹੈ। ਇਹ ਗੱਲ ਪਿੰਡ ਵਾਲਿਆਂ ਨੇ ਅੱਜ ਦੱਸੀ ਹੈ। ਗੱਲਬਾਤ ਕਰਦੇ ਹੋਏ ਇਸ ਦਾ ਅੱਗੇ ਪੂਰਾ ਖੁਲਾਸਾ ਕੀਤਾ ਜਾਵੇਗਾ।'' 

ਇਹ ਵੀ ਪੜ੍ਹੋ : ਹਵਾ ਪ੍ਰਦੂਸ਼ਣ ਨਾਲ ਸਭ ਤੋਂ ਵੱਧ ਬੱਚਿਆਂ ਨੂੰ ਖਤਰਾ, ਪਿਛਲੇ ਸਾਲ ਦੇਸ਼ 'ਚ 1.16 ਲੱਖ ਨਵਜਾਤਾਂ ਦੀ ਹੋਈ ਮੌਤ

ਕਤਲ ਕਰ ਪਤੀ ਨੂੰ ਕਿਹਾ, ਮੈਂ ਬਲੀ ਲੈ ਲਈ
ਸੋਨੀਆ ਨੇ ਦੱਸਿਆ ਕਿ ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਪੂਰੀ ਜਾਂਚ ਜਾਰੀ ਹੈ। ਇਸ ਵਿਚ ਕੋਹਨੀ ਪਿੰਡ ਦੇ ਰਾਮ ਭਗਤ ਨੇ ਮੀਡੀਆ ਨੂੰ ਦੱਸਿਆ,''ਸੁਨੀਆ ਬਾਈ ਨੇ ਆਪਣੇ ਬੱਚੇ ਨੂੰ ਮਾਰ ਦਿੱਤਾ। ਉਸ ਨੂੰ ਦੇਵੀ ਮਾਂ ਦੇ ਭਾਵ ਆਉਂਦੇ ਸਨ ਅਤੇ ਕਹਿੰਦੀ ਸੀ ਕਿ ਮੈਂ ਬਲੀ ਲੈ ਲਵਾਂਗੀ। ਉਸ ਨੇ ਰਾਤ ਨੂੰ ਸੁੱਤੇ ਹੋਏ ਆਪਣੇ ਬੱਚੇ ਦਾ ਕਤਲ ਕਰ ਦਿੱਤਾ।'' ਉਨ੍ਹਾਂ ਨੇ ਕਿਹਾ,''ਘਟਨਾ ਦੇ ਸਮੇਂ ਉਨ੍ਹਾਂ ਦੇ ਘਰ 'ਚ ਸੁਨੀਆ ਬਾਈ, ਉਸ ਦਾ ਪਤੀ ਅਤੇ ਪੁੱਤਰ ਸੀ। ਉਸ ਦਾ ਪਤੀ ਅਤੇ ਪੁੱਤਰ ਸੁੱਤੇ ਹੋਏ ਸਨ। ਰਾਤ 'ਚ ਸੁਨੀਆ ਬਾਈ ਨੇ ਕੁਹਾੜੀ ਲਈ ਅਤੇ ਉਸ ਨੇ ਆਪਣੇ ਬੇਟੇ ਨੂੰ ਵੱਢ ਦਿੱਤਾ। ਉਸ ਨੇ ਆਪਣੇ ਬੱਚੇ ਨੂੰ ਵੱਢ ਕੇ ਪਤੀ ਨੂੰ ਵੀ ਦੱਸਿਆ ਸੀ ਕਿ ਦੇਖੋ ਮੈਂ ਆਪਣਾ ਕੰਮ ਕਰ ਦਿੱਤਾ ਹੈ। ਬਲੀ ਲੈ ਲਈ ਹੈ। ਬੱਚੇ ਨੂੰ ਮਾਰ ਦਿੱਤਾ ਹੈ ਅਤੇ ਜਾ ਕੇ ਦੇਖੋ।''


author

DIsha

Content Editor

Related News