ਮੱਧ ਪ੍ਰਦੇਸ਼ : ਸਹਿਕਾਰੀ ਅਧਿਕਾਰੀ ਦੇ ਘਰ ਛਾਪੇਮਾਰੀ, 15 ਲੱਖ ਤੋਂ ਵਧ ਦੀ ਕੈਸ਼ ਬਰਾਮਦ

02/12/2020 10:15:30 AM

ਉਜੈਨ— ਮੱਧ ਪ੍ਰਦੇਸ਼ ਦੇ ਉਜੈਨ 'ਚ ਸਹਿਕਾਰੀ ਅਧਿਕਾਰੀ ਨਿਰਮਲ ਰਾਏ ਦੇ ਘਰ ਅਤੇ ਫਾਰਮ ਹਾਊਸ 'ਤੇ ਬੁੱਧਵਾਰ ਨੂੰ ਲੋਕਾਯੁਕਤ ਨੇ ਛਾਪਾ ਮਾਰਿਆ। ਛਾਪੇ ਦੌਰਾਨ 15 ਲੱਖ ਤੋਂ ਵਧ ਕੈਸ਼, ਇਕ ਕਾਰ, ਚਾਰ ਮੋਟਰਸਾਈਕਲ ਅਤੇ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਹ ਕਾਰਵਾਈ ਆਮਦਨ ਤੋਂ ਵਧ ਜਾਇਦਾਦ ਮਾਮਲੇ 'ਚ ਕੀਤੀ ਗਈ ਹੈ। ਜਾਂਚ 'ਚ ਵੱਡਾ ਖੁਲਾਸਾ ਹੋਣ ਦੀ ਸੰਭਾਵਨਾ ਹੈ। ਫਿਲਹਾਲ ਕਾਰਵਾਈ ਜਾਰੀ ਹੈ।
PunjabKesariਮਿਲੀ ਜਾਣਕਾਰੀ ਅਨੁਸਾਰ, ਉਜੈਨ 'ਚ ਸਹਿਕਾਰੀ ਅਧਿਕਾਰੀ ਨਿਰਮਲ ਰਾਏ ਦੇ ਘਰ ਅਤੇ ਫਾਰਮ ਹਾਊਸ 'ਤੇ ਬੁੱਧਵਾਰ ਨੂੰ ਲੋਕਾਯੁਕਤ ਨੇ ਛਾਪਿਆ ਮਾਰਿਆ। ਛਾਪੇ ਦੌਰਾਨ 15 ਲੱਖ ਰੁਪਏ ਤੋਂ ਵਧ ਕੈਸ਼, ਇਕ ਕਾਰ, ਚਾਰ ਮੋਟਰਸਾਈਕਲ ਅਤੇ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਲੋਕਾਯੁਕਤ ਪੁਲਸ ਨੇ ਆਮਦਨ ਤੋਂ ਵਧ ਜਾਇਦਾਦ ਮਾਮਲੇ 'ਚ ਸਹਿਕਾਰਿਤਾ ਨਿਰੀਖਕ ਨਿਰਮਲ ਰਾਏ ਅਤੇ ਇਨ੍ਹਾਂ ਦੀ ਪਤਨੀ ਦੇ ਵਿਰੁੱਧ ਭ੍ਰਿਸ਼ਟਾਚਾਰ ਐਕਟ ਦੀਆਂ 2 ਧਾਰਾਵਾਂ 'ਚ ਸ਼ਿਕਾਇਤ ਦਰਜ ਕਰ ਕੇ ਇਹ ਕਾਰਵਾਈ ਸ਼ੁਰੂ ਕੀਤੀ ਹੈ। ਫਿਲਹਾਲ ਸਹਿਕਾਰਿਤਾ ਨਿਰੀਖਕ ਨਿਰਮਲ ਰਾਏ ਦੇ ਸੇਠੀ ਨਗਰ ਸਥਿਤ ਘਰ ਅਤੇ ਦੁਕਾਨ ਸਮੇਤ ਚਾਰ ਥਾਂਵਾਂ 'ਤੇ ਛਾਪੇ ਅਧੀਨ ਸਰਚਿੰਗ ਕੀਤੀ ਜਾ ਰਹੀ ਹੈ। ਜਾਂਚ 'ਚ ਵੱਡੀ ਬੇਨਾਮੀ ਜਾਇਦਾਦ ਦਾ ਖੁਲਾਸਾ ਹੋ ਸਕਦਾ ਹੈ। ਫਿਲਹਾਲ ਕਾਰਵਾਈ ਜਾਰੀ ਹੈ।​​​​​​​


DIsha

Content Editor

Related News