ਸ਼ਿਵਰਾਜ ਦਾ ਵੱਡਾ ਐਲਾਨ: ਮੱਧ ਪ੍ਰਦੇਸ਼ ਦੇ ਬੱਚਿਆਂ ਨੂੰ ਹੀ ਮਿਲਣਗੀਆਂ ਸੂਬੇ ’ਚ ਸਰਕਾਰੀ ਨੌਕਰੀਆਂ

08/18/2020 2:27:17 PM

ਭੋਪਾਲ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਯਾਨੀ ਕਿ ਮੰਗਲਵਾਰ ਨੂੰ ਇਕ ਅਹਿਮ ਫ਼ੈਸਲਾ ਲਿਆ ਹੈ। ਉਨ੍ਹਾਂ ਮੁਤਾਬਕ ਮੱਧ ਪ੍ਰਦੇਸ਼ ਸਰਕਾਰ ਦੀਆਂ ਸਾਰੀਆਂ ਨੌਕਰੀਆਂ ਹੁਣ ਮੱਧ ਪ੍ਰਦੇਸ਼ ’ਚ ਰਹਿਣ ਵਾਲਿਆਂ ਲਈ ਹੀ ਰਿਜ਼ਰਵਡ ਹੋਣਗੀਆਂ। ਮੁੱਖ ਮੰਤਰੀ ਸ਼ਿਵਰਾਜ ਨੇ ਕਿਹਾ ਕਿ ਇਸ ਲਈ ਜ਼ਰੂਰੀ ਕਾਨੂੰਨੀ ਬਦਲਾਅ ਛੇਤੀ ਹੀ ਲਿਆਂਦਾ ਜਾਵੇਗਾ। 

PunjabKesari

ਸ਼ਿਵਰਾਜ ਨੇ ਆਪਣੇ ਟਵਿੱਟਰ ਹੈਂਡਲ ’ਤੇ ਟਵੀਟ ਕਰਦਿਆਂ ਕਿਹਾ ਕਿ ਮੇਰੇ ਪਿਆਰੇ ਪ੍ਰਦੇਸ਼ ਵਾਸੀਓ! ਅੱਜ ਤੋਂ ਮੱਧ ਪ੍ਰਦੇਸ਼ ਦੇ ਸਾਧਨਾਂ ’ਤੇ ਪਹਿਲਾ ਅਧਿਕਾਰ ਮੱਧ ਪ੍ਰਦੇਸ਼ ਦੇ ਬੱਚਿਆਂ ਦਾ ਹੋਵੇਗਾ। ਸਾਰੀਆਂ ਸਰਕਾਰੀ ਨੌਕਰੀਆਂ ਸਿਰਫ ਮੱਧ ਪ੍ਰਦੇਸ਼ ਦੇ ਬੱਚਿਆਂ ਲਈ ਨੂੰ ਦਿੱਤੀਆਂ ਜਾਣਗੀਆਂ। ਇਸ ਲਈ ਜ਼ਰੂਰੀ ਕਾਨੂੰਨੀ ਵਿਵਸਥਾ ਕੀਤੀ ਜਾ ਰਹੀ ਹੈ।

PunjabKesari

ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਨੌਜਵਾਨਾਂ ਦਾ ਭਵਿੱਖ ‘ਬੇਰੋਜ਼ਗਾਰੀ ਭੱਤੇ’ ’ਤੇ ਟਿਕਿਆ ਰਹੇ, ਇਹ ਸਾਡਾ ਟੀਚਾ ਨਾ ਕਦੇ ਸੀ ਅਤੇ ਨਾ ਹੀ ਹੈ। ਜੋ ਇੱਥੋਂ ਦਾ ਵਾਸੀ ਹੈ, ਉਹ ਹੀ ਸਰਕਾਰੀ ਨੌਕਰੀਆਂ ਵਿਚ ਆ ਕੇ ਪ੍ਰਦੇਸ਼ ਦਾ ਭਵਿੱਖ ਸੰਵਾਰੇ, ਇਹ ਹੀ ਮੇਰਾ ਸੁਫ਼ਨਾ ਹੈ। ਮੇਰੇ ਬੱਚਿਓ, ਖੂਬ ਪੜ੍ਹੋ ਅਤੇ ਫਿਰ ਸਰਕਾਰ ਵਿਚ ਸ਼ਾਮਲ ਹੋ ਕੇ ਪ੍ਰਦੇਸ਼ ਦਾ ਭਵਿੱਖ ਸੰਵਾਰੋ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਬਕਾ ਕਮਲਨਾਥ ਸਰਕਾਰ ਨੇ ਉਦਯੋਗਾਂ ਵਿਚ 70 ਫੀਸਦੀ ਰੋਜ਼ਗਾਰ ਸਥਾਨਕ ਲੋਕਾਂ ਨੂੰ ਦੇਣਾ ਜ਼ਰੂਰੀ ਕਰ ਦਿੱਤਾ ਸੀ। ਹੁਣ ਸੂਬੇ ਦੀ 27 ਵਿਧਾਨ ਸਭਾ ਸੀਟਾਂ ਲਈ ਉੱਪ ਚੋਣਾਂ ਹੋਣ ਵਾਲੀਆਂ ਹਨ। ਵਿਧਾਨ ਸਭਾ ਉੱਪ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਹ ਐਲਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਸ਼ਿਵਰਾਜ ਨੇ ਐਲਾਨ ਕੀਤਾ ਸੀ ਕਿ ਆਦਿਵਾਸੀਆਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਤੋਂ ਬਚਾਉਣ ਲਈ ਅਸੀਂ ਨਵਾਂ ਕਾਨੂੰਨ ਲਿਆ ਰਹੇ ਹਾਂ। 


Tanu

Content Editor

Related News