ਬੱਸ ਅਤੇ ਆਟੋ ਦੀ ਜ਼ਬਰਦਸਤ ਟੱਕਰ, ਭਿਆਨਕ ਸੜਕ ਹਾਦਸੇ 'ਚ ਗਈ 13 ਲੋਕਾਂ ਦੀ ਜਾਨ

Tuesday, Mar 23, 2021 - 09:46 AM (IST)

ਗਵਾਲੀਅਰ- ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਪੁਰਾਣੀ ਛਾਉਣੀ ਥਾਣਾ ਖੇਤਰ 'ਚ ਅੱਜ ਯਾਨੀ ਮੰਗਲਵਾਰ ਸਵੇਰੇ ਬੱਸ ਅਤੇ ਆਟੋ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਮੁਰੈਨਾ ਵੱਲ ਜਾ ਰਹੇ ਆਟੋ ਦੀ ਟੱਕਰ ਸਾਹਮਣੇ ਆ ਰਹੀ ਇਕ ਬੱਸ ਨਾਲ ਹੋ ਗਈ। ਇਸ ਹਾਦਸੇ 'ਚ ਆਟੋ ਸਵਾਰ 13 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 4 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕਾਂ 'ਚ 12 ਜਨਾਨੀਆਂ ਅਤੇ ਇਕ ਪੁਰਸ਼ ਸ਼ਾਮਲ ਹੈ।

PunjabKesariਉੱਥੇ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਗਵਾਲੀਅਰ 'ਚ ਬੱਸ ਅਤੇ ਆਟੋ ਵਿਚਾਲੇ ਹੋਈ ਟੱਕਰ 'ਚ ਮ੍ਰਿਤਕਾਂ ਦੇ ਪ੍ਰਤੀ ਸੋਗ ਜ਼ਾਹਰ ਕੀਤਾ ਹੈ। ਸ਼ਿਵਰਾਜ ਨੇ ਟਵੀਟ ਕਰ ਕੇ ਕਿਹਾ,''ਗਵਾਲੀਅਰ 'ਚ ਬੱਸ ਅਤੇ ਆਟੋ 'ਚ ਟੱਕਰ ਨਾਲ ਹੋਏ ਭਿਆਨਕ ਹਾਦਸੇ 'ਚ ਕਾਰਨ ਹੋਈਆਂ ਮੌਤਾਂ ਤੋਂ ਬਹੁਤ ਦੁਖੀ ਹਾਂ। ਈਸ਼ਵਰ ਤੋਂ ਮਰਹੂਮ ਆਤਮਾਵਾਂ ਨੂੰ ਆਪਣੇ ਚਰਨਾਂ 'ਚ ਸਥਾਨ ਅਤੇ ਪਰਿਵਾਰ ਵਾਲਿਆਂ ਨੂੰ ਇਹ ਦੁਖ ਸਹਿਨ ਕਰਨ ਦੀ ਸ਼ਕਤੀ ਦੇਣ ਦੀ ਪ੍ਰਾਰਥਨਾ ਕਰਦਾ ਹਾਂ। ਮੈਂ ਅਤੇ ਪ੍ਰਦੇਸ਼ ਦੀ ਜਨਤਾ ਦੁਖ ਦੀ ਇਸ ਘੜੀ 'ਚ ਸੋਗ ਪੀੜਤ ਪਰਿਵਾਰ ਨਾਲ ਹੈ। ਉਹ ਖ਼ੁਦ ਨੂੰ ਇਕੱਲਾ ਨਾ ਸਮਝਣ।'' ਮੁੱਖ ਮੰਤਰੀ ਨੇ ਕਿਹਾ,''ਪ੍ਰਦੇਸ਼ ਸਰਕਾਰ ਵਲੋਂ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦਿੱਤੀ ਜਾਵੇਗੀ।

PunjabKesari


DIsha

Content Editor

Related News