ਨਾ ਰੋਣ ''ਤੇ ਨਰਸ ਨੇ ਨਵਜੰਮੇ ਬੱਚੇ ਨੂੰ ਅੱਗ ''ਚ ਸੇਕਿਆ, ਹੱਥ-ਪੈਰਾਂ ''ਤੇ ਪਏ ਛਾਲੇ

01/19/2020 3:49:22 PM

ਸ਼ਾਹਡੋਲ : ਮੱਧ ਪ੍ਰਦੇਸ਼ ਦੇ ਸ਼ਾਹਡੋਲ ਜ਼ਿਲੇ 'ਚ ਸਿਹਤ ਸੇਵਾਵਾਂ 'ਤੇ ਇਕ ਵਾਰ ਫਿਰ ਸਵਾਲ ਚੁੱਕੇ ਜਾ ਰਹੇ ਹਨ। ਸ਼ਾਹਡੋਲ ਦੇ ਪਲਸਨ ਇਲਾਕੇ ਦੀ ਰਹਿਣ ਵਾਲੀ ਪਾਰਵਤੀ ਬੈਗਾ ਨੂੰ 16 ਜਨਵਰੀ ਨੂੰ ਡਿਲਵਰੀ ਲਈ ਖਨੌਧੀ ਸਥਿਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਥੇ ਪਾਰਵਤੀ ਨੇ 16 ਜਨਵਰੀ ਨੂੰ ਦੁਪਹਿਰ ਕਰੀਬ 2.14 ਮਿੰਟ 'ਤੇ ਬੱਚੇ ਨੂੰ ਜਨਮ ਦਿੱਤਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹਸਪਤਾਲ ਦੀ ਨਰਸ ਬੱਚੇ ਨੂੰ ਸੇਕਣ ਲੈ ਗਈ, ਜਿਥੇ ਬੱਚਾ ਇੰਨਾਂ ਬੁਰੀ ਝੁਲਸ ਗਿਆ ਕਿ ਉਸ ਦੇ ਹੱਥਾਂ-ਪੈਰਾਂ 'ਤੇ ਛਾਲੇ ਪੈ ਗਏ। ਹਾਲਾਂਕਿ, ਇਸ ਮਾਮਲੇ 'ਚ ਹਸਪਤਾਲ ਪ੍ਰਬੰਧਨ ਪਰਿਵਾਰ ਵਾਲਿਆਂ ਨੂੰ ਹੀ ਗੱਲ ਦੱਸ ਰਿਹਾ ਹੈ। ਬੱਚੇ ਦੇ ਪਿਤਾ ਗੰਗਾ ਬੈਗਾ ਨੇ ਦੱਸਿਆ ਕਿ ਨਰਸ ਨੇ ਕਿਹਾ ਕਿ ਬੱਚਾ ਠੰਡਾ ਪੈ ਰਿਹਾ ਹੈ ਤਾਂ ਇਸ ਲਈ ਉਹ ਉਸ ਨੂੰ ਵਾਰਮਰ 'ਚ ਸੇਕਣ ਜਾ ਰਹੀ ਹੈ। ਇਸੇ ਦੌਰਾਨ ਲਾਈਟ ਚਲੀ ਗਈ ਸੀ। ਜਦੋਂ ਉਹ ਵਾਪਸ ਆਈ ਤਾਂ ਬੱਚੇ ਦੀਆਂ ਗਲ੍ਹਾਂ ਅਤੇ ਹੱਥ ਝੁਲਸ ਹੋਏ ਸਨ। ਇਸ ਬਾਰੇ ਜਦੋਂ ਅਸੀਂ ਨਰਸ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਹ ਜਲਦ ਠੀਕ ਹੋ ਜਾਵੇਗਾ।

ਮਾਮਲੇ ਦੀ ਹੋ ਰਹੀ ਹੈ ਜਾਂਚ : ਸੀ.ਐੱਮ.ਐੱਚ.ਓ.
ਦੂਜੇ ਪਾਸੇ ਇਸ ਘਟਨਾ ਸਬੰਧੀ ਸੀ.ਐੱਮ.ਐੱਸ.ਓ. ਡਾ. ਓਮ ਪ੍ਰਕਾਸ਼ ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖਨੌਰੀ ਦੇ ਬੀ.ਐੱਮ.ਓ. ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਚੇ ਦਾ ਸਰੀਰ ਠੰਡਾ ਸੀ ਅਤੇ ਉਹ ਰੋ ਵੀ ਨਹੀਂ ਰਿਹਾ ਸੀ ਤਾਂ ਉਸ ਨੂੰ ਵਾਰਮਰ 'ਚ ਰੱਖਿਆ ਗਿਆ, ਜਿਥੇ ਉਸ ਨੇ ਰੋਣਾ ਸ਼ੁਰੂ ਕੀਤਾ। ਪਰਿਵਾਰ ਵਾਲਿਆਂ ਦੇ ਹੱਥਾਂ 'ਚ ਜਦੋਂ ਬੱਚਾ ਗਿਆ ਤਾਂ ਉਹ ਠੰਡ ਦੇ ਕਾਰਨ ਅੱਗੇ ਨੇੜੇ ਚਲੇ ਗਏ, ਇਸੇ ਦੌਰਾਨ ਬੱਚਾ ਝੁਲਸ ਗਿਆ। ਇਸ ਘਟਨਾ 'ਚ ਕਿਹਾ ਜਾ ਰਿਹਾ ਹੈ ਕਿ ਨਰਸ ਗਲਤ ਨਹੀਂ ਸੀ। ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਾ ਫਿਲਹਾਲ ਹਸਪਤਾਲ 'ਚ ਭਰਤੀ ਹੈ।

ਹਸਪਤਾਲ 'ਚ ਨਹੀਂ ਸੀ ਲਾਈਟ : ਬੀ.ਐੱਮ.ਓ.
ਖਨੌਧੀ ਹਸਪਤਾਲ ਦੇ ਬੀ.ਐੱਮ.ਓ. ਉਮੇਂਦਰ ਤੋਮਰ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਦੌਰਾਨ ਹਸਪਤਾਲ 'ਚ ਲਾਈਟ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਡਿਲਵਰੀ ਤੋਂ ਬਾਅਦ ਨਵਜੰਮੇ ਬੱਚੇ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਤਾਂ ਜੋ ਮਾਂ ਨੂੰ ਦੇਖਿਆ ਜਾ ਸਕੇ। ਪਰਿਵਾਰ ਵਾਲੇ ਬੱਚੇ ਨੂੰ ਬਾਹਰ ਤੋਂ ਜਦੋਂ ਵਾਪਸ ਲੈ ਕੇ ਆਏ ਤਾਂ ਉਹ ਝੁਲਸਿਆ ਹੋਇਆ ਸੀ। ਨਰਸ ਨੇ ਜਦੋਂ ਪਰਿਵਾਰ ਵਾਲਿਆਂ ਤੋਂ ਸਵਾਲ ਵੀ ਪੁੱਛਿਆ ਸੀ।  


Baljeet Kaur

Content Editor

Related News