ਰੇਤ ਮਾਫੀਆ ਖਿਲਾਫ ਖਬਰ ਚਲਾਉਣ ਵਾਲੇ ਪੱਤਰਕਾਰ ਦੀ ਸੜਕ ਹਾਦਸੇ ''ਚ ਮੌਤ

Monday, Mar 26, 2018 - 09:17 PM (IST)

ਰੇਤ ਮਾਫੀਆ ਖਿਲਾਫ ਖਬਰ ਚਲਾਉਣ ਵਾਲੇ ਪੱਤਰਕਾਰ ਦੀ ਸੜਕ ਹਾਦਸੇ ''ਚ ਮੌਤ

ਮੱਧ ਪ੍ਰਦੇਸ਼ —ਇਥੋਂ ਦੇ ਭਿੰਡ ਇਲਾਕੇ 'ਚ ਟਰੱਕ ਇਕ ਪੱਤਰਕਾਰ ਦੀ ਟਰੱਕ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ।  ਪੱਤਰਕਾਰ ਨੇ ਮੱਧ ਪ੍ਰਦੇਸ਼ 'ਚ ਰੇਤ ਮਾਫੀਆ ਅਤੇ ਇਕ ਪੁਲਸ ਅਧਿਕਾਰੀ ਖਿਲਾਫ ਸਟਿੰਗ ਆਪਰੇਸ਼ਨ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਸ ਧਮਕੀ ਬਾਰੇ 'ਚ ਪੱਤਰਕਾਰ ਸੰਦੀਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਚਿੱਠੀ ਲਿਖੀ ਸੀ। ਸੰਦੀਪ ਨੇ ਇਸ ਚਿੱਠੀ ਰਾਹੀਂ ਸੁਰੱਖਿਆ ਦੀ ਮੰਗ ਕੀਤੀ ਸੀ, ਜਿਸ ਕਾਰਨ ਪੱਤਰਕਾਰ ਦੀ ਮੌਤ 'ਤੇ ਹੁਣ ਸਵਾਲ ਉਠਣ ਲੱਗੇ ਹਨ। 
ਜਾਣਕਾਰੀ ਮੁਤਾਬਕ ਸੰਦੀਪ ਸ਼ਰਮਾ ਸੋਮਵਾਰ ਨੂੰ ਮੋਟਰਸਾਈਕਲ 'ਤੇ ਕਿਤੇ ਜਾ ਰਿਹਾ ਸੀ। ਜਦੋਂ ਉਹ ਭਿੰਡ ਕੋਤਵਾਲੀ ਤੋਂ ਕੋਲ ਪਹੁੰਚਿਆਂ ਤਾਂ ਇਕ ਟਰੱਕ ਨੇ ਪਿੱਛੇ ਤੋਂ ਆ ਕੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਟਰੱਕ ਵਲੋਂ ਪੱਤਰਕਾਰ ਨੂੰ ਕੁਚਲੇ ਜਾਣ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਫੁਟੇਜ 'ਚ ਸਾਫ ਦਿਸ ਰਿਹਾ ਹੈ ਕਿ ਸੰਦੀਪ ਸ਼ਰਮਾ ਮੋਟਰਸਾਈਕਲ 'ਤੇ ਜਾ ਰਿਹਾ ਹੈ ਅਤੇ ਉਸ ਨੂੰ ਇਕ ਟਰੱਕ ਨੇ ਕੁਚਲ ਦਿੱਤਾ।  ਉਧਰ ਟਰੱਕ ਖਾਲੀ ਹੋਣ ਦੀ ਵਜ੍ਹਾ ਨਾਲ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News