ਕਾਲ ਬਣਿਆ ਤੇਜ਼ ਮੀਂਹ, ਕੱਚਾ ਮਕਾਨ ਢਹਿ ਜਾਣ ਨਾਲ ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ

Sunday, Aug 01, 2021 - 03:47 PM (IST)

ਕਾਲ ਬਣਿਆ ਤੇਜ਼ ਮੀਂਹ, ਕੱਚਾ ਮਕਾਨ ਢਹਿ ਜਾਣ ਨਾਲ ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ

ਰੀਵਾ— ਮੋਹਲੇਧਾਰ ਮੀਂਹ ਹਰ ਥਾਂ ਕਹਿਰ ਵਰ੍ਹਾ ਰਿਹਾ ਹੈ। ਪਹਾੜਾਂ ’ਤੇ ਜਿੱਥੇ ਜ਼ਮੀਨ ਖਿਸਕ ਰਹੀ ਹੈ ਤਾਂ ਉੱਥੇ ਹੀ ਮੈਦਾਨੀ ਇਲਾਕਿਆਂ ਵਿਚ ਪਾਣੀ ਭਰ ਜਾਣ ਅਤੇ ਸੜਕਾਂ ਧੱਸ ਜਾਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਪਿੰਡਾਂ ’ਚ ਵੀ ਮੀਂਹ ਆਫ਼ਤ ਬਣ ਰਿਹਾ ਹੈ। ਮੱਧ ਪ੍ਰਦੇਸ਼ ਦੇ ਰੀਵਾ ਵਿਚ ਐਤਵਾਰ ਯਾਨੀ ਕਿ ਅੱਜ ਤੇਜ਼ ਮੀਂਹ ਕਾਰਨ ਇਕ ਕੱਚਾ ਮਕਾਨ ਢਹਿ ਗਿਆ। ਜਿਸ ਕਾਰਨ ਦੋ ਬੱਚੀਆਂ ਸਮੇਤ ਇਕ ਹੀ ਪਰਿਵਾਰ ਦੇ 4 ਜੀਆਂ ਦੀ ਮਲਬੇ ਹੇਠਾਂ ਦੱਬੇ ਜਾਣ ਕਾਰਨ ਮੌਤ ਹੋ ਗਈ, ਜਦਕਿ ਇਕ ਬੱਚੀ ਜ਼ਖਮੀ ਹੋਈ ਹੈ।

 

ਓਧਰ ਰੀਵਾ ਦੇ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਰੀਵਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਗੜ੍ਹ ਥਾਣਾ ਅਧੀਨ ਘੁਚਿਆਰੀ ਬਹਿਰਾ ਪਿੰਡ ’ਚ ਵਾਪਰੀ। ਉਨ੍ਹਾਂ ਨੇ ਦੱਸਿਆ ਕਿ ਮਿ੍ਰਤਕਾਂ ਵਿਚ ਮਨੋਜ ਪਾਂਡੇ (35), ਉਸ ਦੀ ਮਾਂ ਕੇਮਲੀ ਪਾਂਡੇ (60) ਅਤੇ ਮਨੋਜ ਦੀਆਂ ਦੋ ਧੀਆਂ ਕਾਜਲ (8) ਅਤੇ ਆਂਚਲ (7) ਸ਼ਾਮਲ ਹਨ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿਚ ਪੈ ਰਹੇ ਤੇਜ਼ ਮੀਂਹ ਦਰਮਿਆਨ ਐਤਵਾਰ ਸਵੇਰੇ ਇਨ੍ਹਾਂ ਦਾ ਘਰ ਢਹਿ ਜਾਣ ਕਾਰਨ ਇਹ ਸਾਰੇ ਮਲਬੇ ਹੇਠਾਂ ਦੱਬੇ ਗਏ ਸਨ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਵਿਚ ਮਨੋਜ ਦੀ ਇਕ ਹੋਰ ਧੀ ਸ਼ੇਜਲ ਜ਼ਖਮੀ ਹੋ ਗਈ ਹੈ, ਜਿਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

PunjabKesari

ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਮਲਬੇ ’ਚ ਦੱਬੇ ਇਨ੍ਹਾਂ ਲੋਕਾਂ ਨੂੰ ਬਾਹਰ ਕੱਢਿਆ ਪਰ ਇਨ੍ਹਾਂ ’ਚੋਂ ਸਿਰਫ਼ ਇਕ ਹੀ ਬੱਚੀ ਸ਼੍ਰੇਜਲ ਨੂੰ ਬਚਾਇਆ ਜਾ ਸਕਿਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 


author

Tanu

Content Editor

Related News