ਮੱਧ ਪ੍ਰਦੇਸ਼ : ਬੱਸ ਅਤੇ ਟਰੱਕ ਦੀ ਟੱਕਰ ''ਚ 2 ਯਾਤਰੀਆਂ ਦੀ ਮੌਤ, 14 ਜ਼ਖਮੀ

Tuesday, Jul 16, 2024 - 09:39 PM (IST)

ਮੱਧ ਪ੍ਰਦੇਸ਼ : ਬੱਸ ਅਤੇ ਟਰੱਕ ਦੀ ਟੱਕਰ ''ਚ 2 ਯਾਤਰੀਆਂ ਦੀ ਮੌਤ, 14 ਜ਼ਖਮੀ

ਸਾਗਰ : ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 2 ਯਾਤਰੀਆਂ ਦੀ ਮੌਤ ਹੋ ਗਈ ਅਤੇ 14 ਲੋਕ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਏਰਨ ਮਿਰਜ਼ਾਪੁਰ ਪੁਲਸ ਚੌਕੀ ਨੇੜੇ ਤੜਕੇ ਵਾਪਰਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਲਕਸ਼ਮਣ ਪਟੇਲ (45) ਅਤੇ ਰਾਹੁਲ ਰਾਏ (28) ਦੀ ਮੌਤ ਹੋ ਗਈ ਅਤੇ ਬੱਸ ਵਿੱਚ ਸਵਾਰ 14 ਹੋਰ ਯਾਤਰੀ ਜ਼ਖ਼ਮੀ ਹੋ ਗਏ। ਬੱਸ ਸਾਗਰ ਵੱਲ ਜਾ ਰਹੀ ਸੀ।


ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਰਾਹਤਗੜ੍ਹ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੋਂ ਦੋ ਯਾਤਰੀਆਂ ਨੂੰ ਗੰਭੀਰ ਹਾਲਤ 'ਚ ਸਾਗਰ ਮੈਡੀਕਲ ਕਾਲਜ ਹਸਪਤਾਲ 'ਚ ਭੇਜ ਦਿੱਤਾ ਗਿਆ।


author

DILSHER

Content Editor

Related News