ਮਾਧਵੀ ਦੀਵਾਨ ਸੁਪਰੀਮ ਕੋਰਟ ''ਚ ਐਡੀਸ਼ਨਲ ਸਾਲਿਸਿਟਰ ਨਿਯੁਕਤ

Monday, Dec 17, 2018 - 10:43 PM (IST)

ਮਾਧਵੀ ਦੀਵਾਨ ਸੁਪਰੀਮ ਕੋਰਟ ''ਚ ਐਡੀਸ਼ਨਲ ਸਾਲਿਸਿਟਰ ਨਿਯੁਕਤ

ਨਵੀਂ ਦਿੱਲੀ—  ਕੇਂਦਰ ਸਰਕਾਰ ਨੇ ਐਡਵੋਕੇਟ ਮਾਧਵੀ ਦੀਵਾਨ ਨੂੰ ਸੁਪਰੀਮ ਕੋਰਟ 'ਚ ਐਡੀਸ਼ਨਲ ਸਾਲਿਸਿਟਰ ਜਨਰਲ ਨਿਯੁਕਤ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਮਾਧਵੀ ਦੀਵਾਨ ਤੀਜੀ ਔਰਤ ਹੈ ਜਿਸ ਨੂੰ ਐਡੀਸ਼ਨਲ ਸਾਲਿਸਿਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦੀਵਾਨ ਦੀ ਨਿਯੁਕਤੀ ਜਾਣਕਾਰੀ ਦਿੱਤੀ।
ਦਿੱਲੀ ਯੂਨੀਵਰਸਿਟੀ ਦੇ ਸੈਂਟ ਸਟੀਫਨ ਕਾਲਜ ਤੋਂ ਇੰਗਲੀਸ਼ ਆਨਰਜ ਕਰਨ ਤੋਂ ਬਾਅਦ ਦੀਵਾਨ ਲਾਅ ਦੀ ਪੜ੍ਹਾਈ ਲਈ ਕੈਂਬਰਿਜ ਯੂਨੀਵਰਸਿਟੀ ਚਲੀ ਗਈ। ਕਾਨੂੰਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਬੰਬੇ ਹਾਈ ਕੋਰਟ 'ਚ ਵਕਾਲਤ ਦੀ ਪ੍ਰੈਕਟਿਸ ਸ਼ੁਰੂ ਕੀਤੀ। ਇਸ ਤੋਂ ਬਾਅਦ ਉਹ ਸੁਪਰੀਮ ਕੋਰਟ ਪਹੁੰਚ ਗਈ। ਸੁਪਰੀਮ ਕੋਰਟ 'ਚ ਉਨ੍ਹਾਂ ਨੇ ਗੁਜਰਾਤ ਤੇ ਮੱਧ ਪ੍ਰਦੇਸ਼ ਸਰਕਾਰ ਦੀ ਪੈਰਵੀ ਕੀਤੀ। ਹੁਣ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਐਡੀਸ਼ਨਲ ਸਾਲਿਸਿਟਰ ਜਨਰਲ ਨਿਯੁਕਤ ਕੀਤਾ ਹੈ। ਮਾਧਵੀ ਦੀਵਾਨ ਇਕ ਮਸ਼ਹੂਰ ਲੇਖਿਕਾ ਵੀ ਹੈ।


author

Inder Prajapati

Content Editor

Related News