ਪੁਣੇ ''ਚ Made In Pakistan ਦੀ ਚਾਦਰ ! ਵੀਡੀਓ ਵਾਇਰਲ ਹੋਣ ਮਗਰੋਂ ਹਰਕਤ ''ਚ ਆਇਆ ਪ੍ਰਸ਼ਾਸਨ
Saturday, Jun 06, 2026 - 04:49 PM (IST)
ਨੈਸ਼ਨਲ ਡੈਸਕ- ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਔਰਤ ਨੇ ਮੇਲੇ ਤੋਂ ਇਕ ਚਾਦਰ ਖਰੀਦੀ ਸੀ, ਜਿਸ 'ਤੇ ਲੱਗੇ ਸਟਿੱਕਰ 'ਤੇ 'ਮੇਡ ਇਨ ਪਾਕਿਸਤਾਨ' ਲਿਖਿਆ ਹੋਇਆ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਣੇ ਦੇ ਪਿੰਪਰੀ-ਚਿੰਚਵੜ 'ਚ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ।
ਵੀਡੀਓ ਸ਼ੇਅਰ ਕਰਨ ਵਾਲੀ ਔਰਤ ਦੀ ਪਛਾਣ ਪੂਜਾ ਸਰਾਫ਼ ਵਜੋਂ ਹੋਈ ਹੈ। ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਵੀਡੀਓ ਪੋਸਟ ਕਰਦਿਆਂ ਦੱਸਿਆ ਕਿ ਉਸ ਨੇ ਬੁੱਧਵਾਰ ਨੂੰ ਸੰਕਸ਼ਟੀ ਚਤੁਰਥੀ ਦੇ ਤਿਉਹਾਰ ਮੌਕੇ ਪਿੰਪਰੀ-ਚਿੰਚਵੜ ਦੇ ਮੋਰਿਆ ਗੋਸਾਵੀ ਮੰਦਰ ਦੇ ਨੇੜੇ ਲੱਗੇ ਮੇਲੇ ਤੋਂ ਹੋਰ ਸਾਮਾਨ ਦੇ ਨਾਲ ਇਕ ਬੈੱਡਸ਼ੀਟ ਖ਼ਰੀਦੀ ਸੀ। ਉਸ ਨੇ ਦੇਖਿਆ ਤਾਂ ਉਸ 'ਤੇ ਮੇਡ ਇਨ ਪਾਕਿਸਤਾਨ ਦਾ ਲੇਬਲ ਸੀ, ਜਿਸ ਨੂੰ ਦੇਖ ਕੇ ਉਹ ਕਾਫ਼ੀ ਹੈਰਾਨ ਹੋਈ।
ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਅਧਿਕਾਰਤ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ, ਪਰ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਪਿੰਪਰੀ-ਚਿੰਚਵੜ ਪੁਲਸ ਨੇ ਮੁਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਨੇ ਇਸ ਦਾਅਵੇ ਦੀ ਸੱਚਾਈ ਜਾਣਨ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ।
This is serious issue how come it's possible @Dev_Fadnavis Ji
Made in Terroisthan product in Pune Pimpri-Chinchwad, Maharashtra that's too Mahasadhu Shree Morya Gosavi Maharaj Sanjivan Samadhi Mandir.
Need to take action or it's dangerous🙏
Video credit : Bharati Bhave Tai🙏 pic.twitter.com/049xgy8Rjj
— Thomas 🇮🇳🇷🇺🇮🇱🕊️✌️ (@Thomas11P) June 5, 2026
ਇਹ ਵੀ ਪੜ੍ਹੋ- ਭਾਰਤ ਬਾਰੇ ਪੁਤਿਨ ਦਾ ਵੱਡਾ ਬਿਆਨ ! 'ਧਮਕੀਆਂ' ਦੇਣ ਵਾਲਿਆਂ ਨੂੰ ਵੀ ਦੇ'ਤੀ Warning
ਪੁਲਸ ਨੇ ਪਿੰਪਰੀ-ਚਿੰਚਵੜ ਨਗਰ ਨਿਗਮ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਕਰੇਤਾ ਮੌਜੂਦਾ ਨਿਯਮਾਂ ਦੀ ਉਲੰਘਣਾ ਕਰਕੇ ਸਾਮਾਨ ਵੇਚਦਾ ਪਾਇਆ ਜਾਂਦਾ ਹੈ, ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਪੂਜਾ ਸਰਾਫ਼ ਨੇ ਵੀ ਹੋਰਨਾਂ ਗਾਹਕਾਂ ਨੂੰ ਸੁਚੇਤ ਕਰਦਿਆਂ ਕੋਈ ਵੀ ਸਾਮਾਨ ਖ਼ਰੀਦਣ ਤੋਂ ਪਹਿਲਾਂ ਉਸ ਦੇ ਲੇਬਲ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਦੀ ਸਲਾਹ ਦਿੱਤੀ ਹੈ।
ਇਹ ਮਾਮਲਾ ਇਸ ਲਈ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਪਿਛਲੇ ਸਾਲ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਤੋਂ ਆਉਣ ਵਾਲੇ ਸਾਮਾਨ ਦੀ ਸਿੱਧੀ ਅਤੇ ਅਸਿੱਧੀ ਇੰਪੋਰਟ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਹੋਈਆਂ ਹਨ। ਅਜਿਹੇ 'ਚ ਮੇਡ ਇਨ ਪਾਕਿਸਤਾਨ ਚਾਦਰ ਦਾ ਮਿਲਣਾ ਇਕ ਗੰਭੀਰ ਮਸਲਾ ਖੜ੍ਹਾ ਕਰ ਸਕਦਾ ਹੈ।
ਇਹ ਵੀ ਪੜ੍ਹੋ- ਕੈਨੇਡਾ 'ਚ ਚੱਲਿਆ Project JetSetter ! ਪੰਜਾਬੀਆਂ ਸਣੇ 46 ਗ੍ਰਿਫ਼ਤਾਰ, 164 ਫਰਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
