ਹਾਫਿਜ਼ ਸਈਦ ''ਤੇ ਪਾਕਿਸਤਾਨ ਦੀ ਮਿਹਰਬਾਨੀ, ਪਹਿਲਗਾਮ ਹਮਲੇ ਦੇ ਮਾਮਲੇ ''ਚ ਦਿੱਤੀ ''ਕਲੀਨ ਚਿੱਟ''
Saturday, Jul 18, 2026 - 08:00 AM (IST)
ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਅੱਤਵਾਦੀ ਹਾਫਿਜ਼ ਸਈਦ ਦਾ ਬਚਾਅ ਕਰਦੇ ਹੋਏ ਪਹਿਲਗਾਮ ਵਿਚ 22 ਅਪ੍ਰੈਲ ਨੂੰ ਹੋਏ ਟੈਰਰ ਅਟੈਕ ਕੇਸ ’ਚ ਐੱਨ.ਆਈ.ਏ. ਦੀ ਚਾਰਜਸ਼ੀਟ ਨੂੰ ਰੱਦ ਕਰਦਿਆਂ ਉਸ ਨੂੰ ਕਲੀਨ ਚਿੱਟ ਦਿੱਤੀ ਹੈ। ਇਸਲਾਮਾਬਾਦ ਨੇ ਜਾਂਚ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ ਅਤੇ ਇਸ ਹਮਲੇ ਨਾਲ ਹਾਫਿਜ਼ ਸਈਦ ਦੇ ਕਿਸੇ ਵੀ ਤਰ੍ਹਾਂ ਦੇ ਲਿੰਕ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ : 7.4 ਤੀਬਰਤਾ ਦੇ ਜ਼ਬਰਦਸਤ ਭੂਚਾਲ ਨਾਲ ਕੰਬੀ ਧਰਤੀ ! ਮੈਕਸੀਕੋ 'ਚ ਸੁਨਾਮੀ ਦੀ ਚਿਤਾਵਨੀ ਜਾਰੀ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਦੀ ਲੇਟੈਸਟ ਚਾਰਜਸ਼ੀਟ ਨੂੰ ਖਾਰਜ ਕਰ ਦਿੱਤਾ। ਸਪੋਕਸਪਰਸਨ ਤਾਹਿਰ ਅੰਦਰਾਬੀ ਨੇ ਇਸ ਨੂੰ ਇਕ ਕਲੀਅਰ-ਕੱਟ ਆਈਡੀਆ ਕਿਹਾ ਅਤੇ ਭਾਰਤ ’ਤੇ ਕਸ਼ਮੀਰੀ ਸਿਆਸੀ ਲੀਡਰਸ਼ਿਪ ਨੂੰ ਟਾਰਗੈੱਟ ਕਰਨ ਲਈ ਫਰਜ਼ੀ ਕਾਨੂੰਨੀ ਪ੍ਰਕਿਰਿਆ ਦਾ ਇਸਤੇਮਾਲ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਜਾਂਚ ਵਿਚ ਮਰ ਚੁੱਕੇ ਹੁਰੀਅਤ ਨੇਤਾਵਾਂ ਨੂੰ ਸ਼ਾਮਲ ਕਰਨ ਦੀ ਵੀ ਆਲੋਚਨਾ ਕੀਤੀ ਅਤੇ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
