PoK ’ਚ ਹਿੰਸਾ ’ਤੇ ਭੜਕਿਆ ਸੰਯੁਕਤ ਰਾਸ਼ਟਰ, ਪਾਕਿ ਨੂੰ ਪਾਈ ਝਾੜ

Sunday, Jul 19, 2026 - 01:11 AM (IST)

PoK ’ਚ ਹਿੰਸਾ ’ਤੇ ਭੜਕਿਆ ਸੰਯੁਕਤ ਰਾਸ਼ਟਰ, ਪਾਕਿ ਨੂੰ ਪਾਈ ਝਾੜ

ਜਿਨੇਵਾ - ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਪਾਕਿਸਤਾਨੀ ਸਰਕਾਰ ਖ਼ਿਲਾਫ਼ ਜ਼ੋਰਦਾਰ ਵਿਰੋਧ-ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਵਿਚ ਕਈ ਲੋਕਾਂ ਦੀ ਮੌਤ ਤੱਕ ਹੋ ਚੁੱਕੀ ਹੈ। ਪੀ.ਓ.ਕੇ. ਵਿਚ ਜਾਰੀ ਅਸ਼ਾਂਤੀ ’ਤੇ ਹੁਣ ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਨੂੰ ਝਾੜ ਪਾਈ ਹੈ ਅਤੇ ਮੌਤਾਂ ਦੀ ਜਾਂਚ ਕਰਵਾਉਣ ਲਈ ਕਿਹਾ ਹੈ। ਜਿਨੇਵਾ ਤੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਵੋਲਕਰ ਟੁਰਕ ਨੇ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੀਆਂ ਖੇਤਰੀ ਚੋਣਾਂ ਤੋਂ ਪਹਿਲਾਂ ਪੀ.ਓ.ਕੇ. ’ਚ ਫੈਲੀ ਅਸ਼ਾਂਤੀ ਦਰਮਿਆਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।

ਬਿਆਨ ਅਨੁਸਾਰ, ਜੂਨ ਤੋਂ ਹੁਣ ਤੱਕ ਕਈ ਲੋਕਾਂ ਦੀ ਮੌਤ ਦੀ ਜਾਣਕਾਰੀ ਹੈ। ਇਨ੍ਹਾਂ ਵਿਚ ਜ਼ਿਆਦਾਤਰ ਪ੍ਰਦਰਸ਼ਨਕਾਰੀ ਹਨ, ਜਦਕਿ ਕੁਝ ਕਾਨੂੰਨ-ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਕਰਮੀ ਵੀ ਸ਼ਾਮਲ ਹਨ। ਟੁਰਕ ਨੇ ਅਸ਼ਾਂਤੀ ਦਰਮਿਆਨ ਹੋਈਆਂ ਮੌਤਾਂ ਦੀਆਂ ਸਾਰੀਆਂ ਘਟਨਾਵਾਂ ਦੀ ਤੁਰੰਤ, ਬਾਰੀਕੀ ਨਾਲ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ।


author

Inder Prajapati

Content Editor

Related News