ਬਲੋਚਾਂ ਨੇ ਭਾਰਤ ਦੇ ਦੁਸ਼ਮਣਾਂ ਦਾ ਕੀਤਾ ਖ਼ਾਤਮਾ, ਲਸ਼ਕਰ ਅੱਤਵਾਦੀਆਂ ਸਮੇਤ 34 ਨੂੰ ਕੀਤਾ ਢੇਰ

Wednesday, Jul 15, 2026 - 05:59 PM (IST)

ਬਲੋਚਾਂ ਨੇ ਭਾਰਤ ਦੇ ਦੁਸ਼ਮਣਾਂ ਦਾ ਕੀਤਾ ਖ਼ਾਤਮਾ, ਲਸ਼ਕਰ ਅੱਤਵਾਦੀਆਂ ਸਮੇਤ 34 ਨੂੰ ਕੀਤਾ ਢੇਰ

ਇੰਟਰਨੈਸ਼ਨਲ ਡੈਸਕ- ਬਲੋਚਾਂ ਦੀ ਵਿਦਰੋਹੀ ਜਥੇਬੰਦੀ ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਇਕ ਵੱਡੇ ਹਮਲੇ ਨੂੰ ਅੰਜਾਮ ਦਿੱਤਾ ਹੈ। ਬੀ.ਐੱਲ.ਏ. ਨੇ ਦਾਅਵਾ ਕੀਤਾ ਹੈ ਕਿ ਬਲੋਚਿਸਤਾਨ ਦੇ ਖੁਜ਼ਦਾਰ ਸ਼ਹਿਰ ਵਿਚ ਹੋਏ ਇਸ ਹਮਲੇ ਵਿਚ 34 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਇਸਲਾਮਿਕ ਸਟੇਟ ਦੇ ਵੱਡੇ ਕਮਾਂਡਰਾਂ ਦੇ ਨਾਲ-ਨਾਲ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਵੀ ਸ਼ਾਮਲ ਸਨ।

ਬਲੋਚ ਵਿਦਰੋਹੀ ਸਮੂਹ ਨੇ ਇਕ ਬਿਆਨ ’ਚ ਦੱਸਿਆ ਹੈ ਕਿ ਉਸ ਨੇ ਪਿਛਲੇ ਹਫ਼ਤੇ ਬਲੋਚਿਸਤਾਨ ਦੇ ਖੁਜ਼ਦਾਰ ਸ਼ਹਿਰ ਵਿਚ ਆਈ.ਐੱਸ.ਆਈ.ਐੱਸ.-ਕੇ. ਦੇ ਕਮਾਂਡਰ ਸ਼ਫ਼ੀਕ ਮੈਂਗਲ ਦੇ ਮਜ਼ਬੂਤ ਕੰਪਾਊਂਡ ’ਤੇ ਵੱਡਾ ਅਤੇ ਯੋਜਨਾਬੱਧ ਆਤਮਘਾਤੀ ਹਮਲਾ ਕੀਤਾ ਸੀ। ਇਸ ਹਮਲੇ ਨੇ ਪਾਕਿਸਤਾਨੀ ਫ਼ੌਜ ਅਤੇ ਅੱਤਵਾਦੀਆਂ ਦੇ ਗੱਠਜੋੜ ਦੀ ਪੋਲ ਵੀ ਖੋਲ੍ਹ ਦਿੱਤੀ ਹੈ, ਕਿਉਂਕਿ ਇਹ ਹਮਲਾ ਕੰਪਾਊਂਡ ਵਿਚ ਹੋ ਰਹੀ ਇਕ ਬੈਠਕ ਦੌਰਾਨ ਕੀਤਾ ਗਿਆ, ਜਿਸ ਵਿਚ ਅੱਤਵਾਦੀ ਕਮਾਂਡਰਾਂ ਦੇ ਨਾਲ ਪਾਕਿਸਤਾਨੀ ਖ਼ੁਫ਼ੀਆ ਅਧਿਕਾਰੀ ਵੀ ਮੌਜੂਦ ਸਨ।


author

Harpreet SIngh

Content Editor

Related News