ਮਦਨ ਮੋਹਨ ਝਾ ਬਣੇ ਬਿਹਾਰ ਕਾਂਗਰਸ ਪ੍ਰਧਾਨ, 4 ਕਾਰਜਕਾਰੀ ਪ੍ਰਧਾਨਾਂ ਦੀ ਨਿਯੁਕਤੀ

09/18/2018 1:21:04 PM

ਨਵੀਂ ਦਿੱਲੀ— ਲੋਕਸਭਾ ਚੋਣਾਂ ਅਤੇ ਬਿਹਾਰ ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਰਾਜ 'ਚ ਨਵੇਂ ਕਾਂਗਰਸ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਦਨ ਮੋਹਨ ਝਾ ਨੂੰ ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਹੈ। ਉਨ੍ਹਾਂ ਦੇ ਇਲਾਵਾ ਚਾਰ ਹੋਰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਨ੍ਹਾਂ 'ਚ ਅਸ਼ੋਕ ਕੁਮਾਰ, ਕੋਕਾਬ ਕਾਦਰੀ, ਸ਼ਾਮ ਸੁੰਦਰ ਅਤੇ ਸਮੀਰ ਕੁਮਾਰ ਸਿੰਘ ਨੂੰ ਇਹ ਜ਼ਿੰਮੇਦਾਰੀ ਦਿੱਤੀ ਗਈ ਹੈ। ਰਾਹੁਲ ਨੇ ਅਖਿਲੇਸ਼ ਪ੍ਰਸਾਦ ਸਿੰਘ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਹੈ। ਮਦਨ ਮੋਹਨ ਝਾ ਬਿਹਾਰ ਵਿਧਾਨ ਪਰਿਸ਼ਦ ਦੇ ਮੈਂਬਰ ਹਨ ਅਤੇ ਅਖਿਲੇਸ਼ ਪ੍ਰਸਾਦ ਸਿੰਘ ਸੰਸਦ ਮੈਂਬਰ ਹਨ। ਬਿਹਾਰ 'ਚ ਅਸ਼ੋਕ ਚੌਧਰੀ ਨੂੰ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਦੇ ਬਾਅਦ ਤੋਂ ਹੀ ਇਹ ਅਹੁਦਾ ਖਾਲੀ ਸੀ। ਇਸ ਤੋਂ ਪਹਿਲਾਂ ਕੌਕਬ ਕਾਦਰੀ ਨੂੰ ਹੀ ਪ੍ਰਦੇਸ਼ ਪ੍ਰਧਾਨ ਦਾ ਇੰਚਾਰਜ ਬਣਾਇਆ ਗਿਆ ਸੀ।


Related News