ਸਿਰਫਿਰੇ ਆਸ਼ਿਕ ਨੇ ਮਾਂ ਤੇ ਭਰਾ ਦੇ ਸਾਹਮਣੇ ਕੁੜੀ ਦਾ ਕੀਤਾ ਕਤਲ, ਬਚਾਉਣ ਆਏ ਚਾਚੇ ਨੂੰ ਵੀ ਮਾਰਿਆ ਚਾਕੂ

02/16/2022 12:05:24 PM

ਸੂਰਤ- ਗੁਜਰਾਤ ਦੇ ਸੂਰਤ ਜ਼ਿਲ੍ਹੇ ਦੇ ਪਾਸੋਦਰਾ ਪਿੰਡ ਦੀ ਇਕ 21 ਸਾਲ ਦੀ ਕੁੜੀ ਗ੍ਰਿਸ਼ਮਾ ਦਾ ਮੰਗਲਵਾਰ ਕਤਲ ਤੋਂ ਦੋ ਦਿਨ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਸ ਦੇ ਪਿਤਾ ਅਫ਼ਰੀਕਾ ’ਚ ਸਨ ਅਤੇ ਉਨ੍ਹਾਂ ਦੇ ਆਉਣ ਤੱਕ ਲਾਸ਼ ਨੂੰ ਹਸਪਤਾਲ ’ਚ ਰੱਖਿਆ ਗਿਆ ਸੀ। ਗ੍ਰਿਸ਼ਮਾ ਦੀ ਇਕ ਸਿਰਫਿਰੇ ਆਸ਼ਿਕ ਫੇਨਿਲ ਗੋਯਾਨੀ ਨੇ ਉਸ ਦੀ ਮਾਂ ਅਤੇ ਭਰਾ ਦੇ ਸਾਹਮਣੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਗ੍ਰਿਸ਼ਮਾ ਦੇ ਚਾਚਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਸਿਰਫਿਰੇ ਆਸ਼ਿਕ ਨੇ ਉਨ੍ਹਾਂ ਦੇ ਪੇਟ ’ਚ ਵੀ ਚਾਕੂ ਮਾਰ ਦਿੱਤਾ ਸੀ। ਚਾਚਾ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਕਪਾਸੜ ਪ੍ਰੇਮ ਕਾਰਨ ਹੋਈ ਇਸ ਭਿਆਨਕ ਹੱਤਿਆ ਨੂੰ ਲੈ ਕੇ ਪੂਰੇ ਗੁਜਰਾਤ ’ਚ ਸਨਸਨੀ ਫੈਲ ਗਈ ਸੀ। ਗ੍ਰਿਸ਼ਮਾ ਦੀ ਅੰਤਿਮ ਯਾਤਰਾ ’ਚ ਹਜ਼ਾਰਾਂ ਲੋਕ ਸ਼ਾਮਲ ਹੋਏ। ਲੋਕਾਂ ਨੇ ਮੁਲਜ਼ਮ ਨੂੰ ਫਾਂਸੀ ਦੇਣ ਦੀ ਮੰਗ ਕੀਤੀ। ਖਬਰਾਂ ਮੁਤਾਬਕ ਮੁਲਜ਼ਮ ਪਿਛਲੇ ਇਕ ਸਾਲ ਤੋਂ ਗ੍ਰਿਸ਼ਮਾ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਉਸ ਨੇ ਇਕਪਾਸੜ ਪਿਆਰ ਕਾਰਨ ਹੀ ਇਸ ਭਿਆਨਕ ਘਟਨਾ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਸੈਲਫ਼ੀ ਬਣੀ 'ਕਾਲ', ਗੁਰੂਗ੍ਰਾਮ 'ਚ 18 ਤੋਂ 20 ਸਾਲ ਦੇ 4 ਨੌਜਵਾਨਾਂ ਦੀ ਦਰਦਨਾਕ ਮੌਤ

ਮੁਲਜ਼ਮ ਨੇ ਹੱਤਿਆ ਪਿਛੋਂ ਖ਼ੁਦਕੁਸ਼ੀ ਦੀ ਕੀਤੀ ਸੀ ਕੋਸ਼ਿਸ਼
ਕਤਲ ਪਿਛੋਂ ਮੁਲਜ਼ਮ ਫੇਨਿਲ ਮੌਕੇ ਤੋਂ ਫਰਾਰ ਹੋ ਗਿਆ ਸੀ ਅਤੇ ਉਸ ਨੇ ਕੁਝ ਦੂਰ ਜਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਮੁਤਾਬਕ ਉਸ ਨੇ ਜ਼ਹਿਰ ਵੀ ਖਾਧਾ ਸੀ। ਉਸ ਵਿਰੁੱਧ ਕਤਲ ਅਤੇ ਖ਼ੁਦਕੁਸ਼ੀ ਦੇ ਯਤਨ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਉਸ ਨੂੰ ਗ੍ਰਿਫ਼ਤਾਰ ਕਰ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦਾ ਇਲਾਜ ਹੋ ਰਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News