ਡੀ.ਐੱਮ. ਦੇ ਘਰ ਮਿਲੇ ਇੰਨੇ ਨੋਟ ਕਿ ਗਿਣਨ ਲਈ ਮੰਗਵਾਉਣੀ ਪਈ ਮਸ਼ੀਨ

07/10/2019 1:16:58 PM

ਬੁਲੰਦਸ਼ਹਿਰ— ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਡੀ.ਐੱਮ. ਆਈ.ਏ.ਐੱਸ. ਅਭੇ ਸਿੰਘ ਦੇ ਘਰ ਸੀ.ਬੀ.ਆਈ. ਨੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਉਨ੍ਹਾਂ ਦੇ ਉੱਪਰ ਲੱਗੇ ਖਨਨ ਘਪਲੇ ਨੂੰ ਲੈ ਕੇ ਕੀਤੀ ਗਈ ਹੈ। ਪਿਛਲੀ ਸਰਕਾਰ 'ਚ ਅਭੇ ਸਿੰਘ ਫਤਿਹਪੁਰ ਦੇ ਡੀ.ਐੱਮ. ਸਨ, ਇਸ ਦੌਰਾਨ ਉਨ੍ਹਾਂ 'ਤੇ ਗੈਰ-ਕਾਨੂੰਨੀ ਰੂਪ ਨਾਲ ਖਨਨ ਕਰਵਾਉਣ ਦਾ ਦੋਸ਼ ਲੱਗਾ ਸੀ। ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਛਾਪੇਮਾਰੀ ਦੌਰਾਨ ਸੀ.ਬੀ.ਆਈ. ਨੂੰ ਉਨ੍ਹਾਂ ਦੇ ਘਰ ਇੰਨੇ ਨੋਟ ਮਿਲੇ ਕਿ ਉਨ੍ਹਾਂ ਦੀ ਗਿਣਤੀ ਲਈ ਸੀ.ਬੀ.ਆਈ. ਨੇ ਮਸ਼ੀਨ ਮੰਗਵਾਈ। ਸੀ.ਬੀ.ਆਈ. ਦੀ ਟੀਮ ਸਵੇਰੇ-ਸਵੇਰੇ ਡੀ.ਐੱਮ. ਦੇ ਘਰ ਅਤੇ ਦਫ਼ਤਰ ਪਹੁੰਚੀ। ਇੱਥੇ ਸਾਰੇ ਲੋਕਾਂ ਦੇ ਆਉਣ-ਜਾਣ 'ਤੇ ਰੋਕ ਲੱਗਾ ਦਿੱਤੀ ਗਈ। ਗੇਟ 'ਤੇ ਫੋਰਸ ਤਾਇਨਾਤ ਕਰ ਦਿੱਤੀ ਗਈ। ਟੀਮ ਨੇ ਲਗਭਗ 2 ਘੰਟੇ ਤੱਕ ਆਈ.ਏ.ਐੱਸ. ਅਭੇ ਸਿੰਘ ਨਾਲ ਉਨ੍ਹਾਂ ਦੇ ਘਰ ਬੰਦ ਕਰ ਕੇ ਪੁੱਛ-ਗਿੱਛ ਕੀਤੀ। ਇਸ ਦੌਰਾਨ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ।

ਨੋਟਾਂ ਦੇ ਮਿਲੇ ਕਈ ਬੰਡਲ
ਸੂਤਰਾਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਆਈ.ਏ.ਐੱਸ. ਦੇ ਘਰੋਂ ਸੀ.ਬੀ.ਆਈ. ਨੂੰ ਨੋਟਾਂ ਦੇ ਕਈ ਬੰਡਲ ਮਿਲੇ। ਇਨ੍ਹਾਂ ਗੱਡੀਆਂ ਲਈ ਬਾਅਦ 'ਚ ਮਸ਼ੀਨਾਂ ਮੰਗਵਾਈਆਂ ਗਈਆਂ। ਲੋਕਾਂ ਨੂੰ ਨੋਟ ਗਿਣਨ ਵਾਲੀ ਮਸ਼ੀਨ ਦਾ ਪਤਾ ਉਦੋਂ ਲੱਗਾ, ਜਦੋਂ ਛਾਪੇਮਾਰੀ ਦੌਰਾਨ ਇਕ ਗੱਡੀ ਡੀ.ਐੱਮ. ਦੇ ਘਰ ਤੋਂ ਬਾਹਰ ਗਈ ਅਤੇ ਕੁਝ ਦੇਰ ਬਾਅਦ ਵਾਪਸ ਆਈ। ਵਾਪਸ ਆਉਣ ਦੌਰਾਨ ਗੱਡੀ 'ਚ ਲੋਕਾਂ ਨੇ ਨੋਟ ਗਿਣਨ ਦੀ ਮਸ਼ੀਨ ਦੇਖੀ। ਇਸ ਗੱਲ ਤੋਂ ਅੰਦਾਜਾ ਲਗਾਇਆ ਜਾ ਰਿਹਾ ਕਿ ਆਈ.ਏ.ਐੱਸ. ਦੇ ਘਰੋਂ ਕਾਫ਼ੀ ਨਗਦੀ ਬਰਾਮਦ ਹੋਈ ਹੈ। ਅਭੇ ਸਿੰਘ ਸਮਾਜਵਾਦੀ ਪਾਰਟੀ ਦੀ ਅਖਿਲੇਸ਼ ਯਾਦਵ ਸਰਕਾਰ 'ਚ ਫਤਿਹਪੁਰ ਦੇ ਡੀ.ਐੱਮ. ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਸਾਰੇ ਨਿਯਮਾਂ ਨੂੰ ਤਾਕ 'ਤੇ ਰੱਖ ਕੇ ਮਨਮਾਨੇ ਢੰਗ ਨਾਲ ਖਨਨ ਪੱਟੇ ਕੀਤੇ। ਹਾਈ ਕੋਰਟ ਦੀ ਰੋਕ ਦੇ ਬਾਵਜੂਦ ਲੋਕਾਂ ਨੂੰ ਗੈਰ-ਕਾਨੂੰਨੀ ਖਨਨ ਦੀ ਰੇਵੜੀ ਵੰਡੀ ਗਈ। ਉਹ ਮੂਲ ਰੂਪ ਨਾਲ ਪ੍ਰਤਾਪਗੜ੍ਹ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਲਗਭਗ 5 ਮਹੀਨੇ ਪਹਿਲਾਂ ਹੀ ਬੁਲੰਦਸ਼ਹਿਰ ਦਾ ਡੀ.ਐੱਮ. ਬਣਾਇਆ ਗਿਆ ਸੀ।


DIsha

Content Editor

Related News