ਜੀ. ਐੱਸ. ਟੀ. ਦਾ ਭਾਰ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ 'ਤੇ, ਬੈਟਰੀ ਕਾਰ ਸੇਵਾ ਦੇ ਵਧਾਏ ਕਿਰਾਏ

08/18/2018 1:38:15 PM

ਜੰਮੂ— ਕੱਟੜਾ ਵਿਖੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਨਮਨ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਚੱਲਣ ਵਾਲੀ ਬੈਟਰੀ ਕਾਰ ਸੇਵਾ ਦੇ ਕਿਰਾਏ 'ਚ 18 ਫੀਸਦੀ ਦਾ ਵਾਧਾ ਕਰ ਦਿੱਤਾ ਗਿਆ ਹੈ। ਇਹ ਵਾਧਾ ਬੈਟਰੀ ਕਾਰ ਸੇਵਾ 'ਤੇ ਜੀ. ਐੱਸ. ਟੀ. ਲਾਗੂ ਹੋਣ ਕਾਰਨ ਹੋਇਆ ਹੈ।  ਇਸ ਸਬੰਧੀ ਸ਼ਰਾਈਨ ਬੋਰਡ ਦੇ ਉੱਚ ਅਧਿਕਾਰੀਆਂ ਨੇ ਸ਼ੁੱਕਰਵਾਰ ਦੱਸਿਆ ਕਿ ਬੋਰਡ ਦੇ ਪ੍ਰਸ਼ਾਸਨ ਵਲੋਂ ਲਏ ਗਏ ਫੈਸਲੇ ਪਿੱਛੋਂ ਬੈਟਰੀ ਕਾਰ ਸੇਵਾ 'ਤੇ ਜੀ. ਐੱਸ. ਟੀ. ਲਾਗੂ ਕਰ ਦਿੱਤਾ ਗਿਆ ਹੈ।  ਇਸ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਅਰਧਕੁਆਰੀ ਤੋਂ ਭਵਨ ਤੱਕ ਦੇ ਸਫਰ ਲਈ 300 ਰੁਪਏ ਪ੍ਰਤੀ ਸਵਾਰੀ ਅਦਾ ਕਰਨੇ ਪੈਂਦੇ ਸਨ ਪਰ ਹੁਣ ਬੈਟਰੀ ਕਾਰ ਸੇਵਾ 'ਤੇ ਜੀ. ਐੱਸ. ਟੀ. ਲਾਗੂ ਹੋ ਜਾਣ ਪਿੱਛੋਂ ਪ੍ਰਤੀ ਸ਼ਰਧਾਲੂ ਨੂੰ 354 ਰੁਪਏ ਅਦਾ ਕਰਨੇ ਪੈਣਗੇ।

ਭਵਨ ਤੋਂ ਅਰਧਕੁਆਰੀ ਤੱਕ ਸਫਰ ਕਰਨ ਵਾਲੇ ਸ਼ਰਧਾਲੂਆਂ ਨੂੰ ਪਹਿਲਾਂ 200 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੂੰ 236 ਰੁਪਏ ਦੇਣੇ ਪੈਣਗੇ। ਪ੍ਰਤੀ ਸ਼ਰਧਾਲੂ 36 ਰੁਪਏ ਖਰਚਾ ਵਧ ਗਿਆ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਬੋਰਡ ਦੇ ਪ੍ਰਸ਼ਾਸਨ ਵਲੋਂ ਅਰਧਕੁਆਰੀ ਤੋਂ ਭਵਨ ਦਰਮਿਆਨ ਬੈਟਰੀ ਕਾਰ ਸੇਵਾ ਚਲਾਈ ਜਾਂਦੀ ਹੈ, ਜੋ ਬੀਮਾਰਾਂ ਅਤੇ ਬਜ਼ੁਰਗ ਸ਼ਰਧਾਲੂਆਂ ਲਈ ਬਹੁਤ ਲਾਹੇਵੰਦ ਹੈ। ਹਰ ਰੋਜ਼ ਵੱਡੀ ਗਿਣਤੀ ਵਿਚ ਸ਼ਰਧਾਲੂ ਬੈਟਰੀ ਕਾਰ ਸੇਵਾ ਰਾਹੀਂ ਭਵਨ ਤੱਕ ਦਾ ਸਫਰ ਕਰਦੇ ਹਨ।


Related News