ਸਾਉਣ ਮੇਲੇ ਦੌਰਾਨ ਮਾਤਾ ਨੈਣਾ ਦੇਵੀ ''ਚ ਰਿਕਾਰਡਤੋੜ ਭਗਤ ਹੋਏ ਨਤਮਸਤਕ
Tuesday, Aug 29, 2023 - 02:27 PM (IST)

ਬਿਲਾਸਪੁਰ- ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾ ਦੇਵੀ ਮੰਦਰ 'ਚ ਸਾਉਣ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿਚ ਭਗਤਾਂ ਨੇ ਨਤਮਸਤਕ ਹੋ ਕੇ ਮਾਂ ਦੇ ਦਰਬਾਰ 'ਚ ਹਾਜ਼ਰੀ ਲਗਵਾਈ। ਮਾਤਾ ਨੈਣਾ ਦੇਵੀ ਮੰਦਰ ਟਰੱਸਟ ਦੇ ਚੇਅਰਮੈਨ ਧਰਮਪਾਲ ਚੌਧਰੀ, ਮੰਦਰ ਅਧਿਕਾਰੀ ਵਿਪਿਨ ਠਾਕੁਰ ਅਤੇ ਮੰਦਰ ਦੇ ਟਰੱਸਟੀ ਓਮ ਪ੍ਰਕਾਸ਼ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦਾ ਮੰਡਲ ਲੱਗਭਗ ਪਿਛਲੇ 45 ਸਾਲਾਂ ਤੋਂ ਹੋਰ ਸਹਿਯੋਗੀਆਂ ਨਾਲ ਮਿਲ ਕੇ ਮੇਲੇ ਕਰਵਾ ਰਹੇ ਹਨ।
ਚੇਅਰਮੈਨ ਨੇ ਕਿਹਾ ਕਿ ਇਸ ਵਾਰ ਵੀ 17 ਤੋਂ 26 ਅਗਸਤ ਤੱਕ ਭਵਨ ਵਿਚ ਵਿਸ਼ਾਲ ਲੰਗਰ ਲਾਇਆ ਗਿਆ। ਇਸ ਵਾਰ ਕਰੀਬ 4 ਲੱਖ ਭਗਤਾਂ ਨੇ ਮਾਂ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਪੂਜਾ ਕੀਤੀ। ਭਗਤਾਂ ਨੇ 1 ਕਰੋੜ 35 ਲੱਖ 57 ਹਜ਼ਾਰ 439 ਰੁਪਏ ਨਕਦੀ, 293 ਗ੍ਰਾਮ ਸੋਨਾ, 25 ਕਿਲੋ 793 ਗ੍ਰਾਮ 500 ਮਿਲੀਗ੍ਰਾਮ ਚਾਂਦੀ ਨਾਲ ਵੱਡੀ ਗਿਣਤੀ ਵਿਚ ਵਿਦੇਸ਼ ਤੋਂ ਆਏ ਭਗਤਾਂ ਨੇ ਵਿਦੇਸ਼ ਕੰਰਸੀ ਵੀ ਮਾਂ ਦੇ ਚਰਨਾਂ ਵਿਚ ਭੇਟ ਕੀਤੀ।
ਸਿੰਗਲਾ ਨੇ ਦੱਸਿਆ ਕਿ ਇਸ ਵਾਰ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਸੀ। ਜਿਸ ਦੇ ਸਾਰਥਕ ਨਤੀਜੇ ਵੇਖਣ ਨੂੰ ਮਿਲੇ। ਇਸ ਵਾਰ ਵੀ ਉਨ੍ਹਾਂ ਦੀ ਅਗਵਾਈ ਵਿਚ ਜੋ ਭਵਨ 'ਚ ਫੁੱਲਾਂ ਨਾਲ ਸਜਾਵਟ ਕੀਤੀ ਗਈ ਸੀ, ਭਗਤਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਚੇਅਰਮੈਨ ਧਰਮਪਾਲ ਚੌਧਰੀ ਅਤੇ ਮੰਦਰ ਅਧਿਕਾਰੀ ਵਿਪਿਨ ਠਾਕੁਰ ਨੇ ਦੱਸਿਆ ਕਿ ਬਜ਼ੁਰਗਾਂ ਨਾਲ ਬੱਚਿਆਂ ਲਈ ਵੀ ਇਸ ਵਾਰ ਵਿਸ਼ੇਸ਼ ਵੱਖ ਤੋਂ ਪ੍ਰਬੰਧ ਕੀਤੇ ਗਏ ਸਨ। ਇਸ ਦੇ ਚੱਲਦੇ ਕਿਸੇ ਵੀ ਪ੍ਰਕਾਰ ਦੀ ਕੋਈ ਅਣਹੋਣੀ ਘਟਨਾ ਵੇਖਣ ਨੂੰ ਨਹੀਂ ਮਿਲੀ।