ਕੋਰੋਨਾ ਪਾਬੰਦੀ ਹਟਣ ਮਗਰੋਂ ਨਰਾਤਿਆਂ ’ਤੇ ਸ਼ਕਤੀਪੀਠਾਂ ’ਚ ਪਹੁੰਚੇ ਸ਼ਰਧਾਲੂ, ਮਾਂ ਦਾ ਲਿਆ ਆਸ਼ੀਰਵਾਦ

04/03/2022 12:13:23 PM

ਸ਼ਿਮਲਾ- ਕੱਲ ਯਾਨੀ ਕਿ 2 ਅਪ੍ਰੈਲ ਤੋਂ ਚੇਤਰ ਨਤਾਰੇ ਸ਼ੁਰੂ ਹੋ ਗਏ ਹਨ। ਮਾਤਾ ਦੇ ਨਰਾਤੇ ਸ਼ੁਰੂ ਹੋਣ ’ਤੇ ਸ਼ਕਤੀਪੀਠਾਂ ’ਚ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਕੋਰੋਨਾ ਪਾਬੰਦੀ ਹਟਣ ਮਗਰੋਂ ਪਹਿਲੇ ਨਰਾਤੇ ਮੌਕੇ ਸ਼ਕਤੀਪੀਠਾਂ ’ਚ ਸ਼ਰਧਾਲੂਆਂ ਨੇ ਪੂਜਾ ਕੀਤੀ ਅਤੇ ਮਾਂ ਦਾ ਆਸ਼ੀਰਵਾਦ ਲਿਆ। ਸਾਰੇ ਸ਼ਕਤੀਪੀਠਾਂ ’ਚ ਸੁਰੱਖਿਆ ਵਿਵਸਥਾ ਦੇ ਖ਼ਾਸ ਪ੍ਰਬੰਧ ਕੀਤੇ ਗਏ ਹਨ।

PunjabKesari

ਵੱਡੀ ਗਿਣਤੀ ’ਚ ਸ਼ਰਧਾਲੂ ਨੇ ਕੀਤੇ ਮਾਂ ਦੇ ਦਰਸ਼ਨ-
ਸ਼ਕਤੀਪੀਠ ਜਵਾਲਾਮੁਖੀ ’ਚ 2 ਸਾਲਾਂ ਬਾਅਦ ਸਭ ਤੋਂ ਜ਼ਿਆਦਾ 30 ਹਜ਼ਾਰ ਸ਼ਰਧਾਲੂਆਂ ਨੇ ਪਹਿਲੇ ਨਰਾਤੇ ਦੇ ਦਿਨ ਮਾਂ ਜਵਾਲਾ ਦੀ ਪਵਿੱਤਰ ਜੋਤੀ ਦੇ ਦਰਸ਼ਨ ਕੀਤੇ। ਉੱਥੇ ਹੀ ਨੈਨਾ ਦੇਵੀ ’ਚ ਵੀ 20 ਹਜ਼ਾਰ ਸ਼ਰਧਾਲੂਆਂ ਨੇ ਮਾਂ ਨੈਨਾ ਦੇਵੀ ਦੇ ਦਰਸ਼ਨ ਕੀਤੇ। ਦਰਅਸਲ ਨਰਾਤਿਆਂ ਮੌਕੇ ਸ਼ਰਧਾਲੂਆਂ ਦੇ ਭੀੜ ਨੂੰ ਵੇਖਦੇ ਹੋਏ ਮੰਦਰ ਦੇ ਕਿਵਾੜ ਸਵੇਰੇ 4 ਵਜੇ ਹੀ ਖੋਲ੍ਹ ਦਿੱਤੇ ਗਏ। ਪੂਜਾ-ਆਰਤੀ ਅਤੇ ਝੰਡਾ ਚੜ੍ਹਾਉਣ ਦੀ ਰਸਮ ਨਾਲ ਨਰਾਤੇ ਦਾ ਸ਼ੁੱਭ ਆਰੰਭ ਹੋਇਆ।

PunjabKesari

ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਤੋਂ ਪੁੱਜੇ ਸ਼ਰਧਾਲੂ-
ਹਿਮਾਚਲ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਸੂਬਿਆਂ ਤੋਂ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਸ਼ਕਤੀਪੀਠਾਂ ਦੇ ਦਰਸ਼ਨਾਂ ਲਈ ਆਉਂਦੇ ਹਨ। ਨਰਾਤਿਆਂ ਮੌਕੇ ਇਨ੍ਹਾਂ ਸੂਬਿਆਂ ਤੋਂ ਸ਼ਰਧਾਲੂ ਪਹਿਲੇ ਨਰਾਤੇ ਮੌਕੇ ਹਿਮਾਚਲ ਪਹੁੰਚੇ। ਮੰਦਰਾਂ ’ਚ ਸ਼ਰਧਾਲੂਆਂ ਦੀ ਖੂਬ ਰੌਣਕ ਰਹੀ। ਇਸ ਤੋਂ ਇਲਾਵਾ ਮਾਂ ਚਿੰਤਪੂਰਨੀ ਮੰਦਰ ’ਚ ਸ਼ਾਮ 6 ਵਜੇ ਤੱਕ 8 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕਰਨ ਲਈ ਦਰਸ਼ਨ ਪਰਚੀ ਲਈ।

PunjabKesari

ਪਹਿਲੇ ਨਰਾਤੇ ਮੌਕੇ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਮੰਦਰਾਂ ’ਚ ਲੱਗੀਆਂ ਹੋਈਆਂ ਨਜ਼ਰ ਆਈਆਂ। ਸ਼ਰਧਾਲੂ ਮਾਤਾ ਜੀ ਦੇ ਦਰਸ਼ਨ ਕਰ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ ਅਤੇ ਆਪਣੇ ਘਰ ਪਰਿਵਾਰ ਲਈ ਸੁੱਖ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਦਰ ਟਰੱਸਟ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਇਸ ਵਾਰ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ।
 


Tanu

Content Editor

Related News