ਉੱਡਦੇ ਜਹਾਜ਼ 'ਚ ਲੜ ਪਏ ਪਤੀ-ਪਤਨੀ, ਦਿੱਲੀ 'ਚ ਉਤਾਰਨਾ ਪਿਆ ਬੈਂਕਾਕ ਜਾ ਰਿਹਾ ਜਹਾਜ਼
Wednesday, Nov 29, 2023 - 02:15 PM (IST)
ਨਵੀਂ ਦਿੱਲੀ (ਭਾਸ਼ਾ)- ਮਿਊਨਿਖ ਤੋਂ ਬੈਂਕਾਂਕ ਵਿਚਾਲੇ ਉਡਾਣ ਭਰ ਰਹੇ ਲੁਫਥਾਂਸਾ ਦੇ ਇਕ ਜਹਾਜ਼ 'ਚ ਸਵਾਰ ਇਕ ਜੋੜੇ ਵਿਚਾਲੇ ਕਹਾਸੁਣੀ ਦੌਰਾਨ ਅਜਿਹੀ ਨੌਬਤ ਆ ਗਈ ਕਿ ਜਹਾਜ਼ ਨੂੰ ਬੁੱਧਵਾਰ ਨੂੰ ਦਿੱਲੀ ਲਿਆਉਣਾ ਪਿਆ ਅਤੇ ਉਨ੍ਹਾਂ ਦੋਹਾਂ ਨੂੰ ਇਸ 'ਚੋਂ ਉਤਾਰ ਦਿੱਤਾ ਗਿਆ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਲੁਫਥਾਂਸਾ ਦੀ ਉਡਾਣ ਗਿਣਤੀ ਐੱਲ.ਐੱਚ.772 ਨੂੰ ਸਵੇਰੇ 10.26 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈ.ਜੀ.ਆਈ.) 'ਤੇ ਉਤਾਰਨਾ ਪਿਆ। ਇਸ ਤੋਂ ਪਹਿਲੇ ਜਹਾਜ਼ ਦੇ ਪਾਇਲਟ ਦੇ ਏ.ਟੀ.ਸੀ. ਤੋਂ ਸੰਪਰਕ ਕਰ ਕੇ ਉਨ੍ਹਾਂ ਨੂੰ ਸਥਿਤੀ ਅਤੇ ਸੰਭਾਵਿਤ ਬੇਕਾਬੂ ਯਾਤਰੀਆਂ ਬਾਰੇ ਜਾਣਕਾਰੀ ਦਿੱਤੀ ਸੀ।
ਸੂਤਰਾਂ ਨੇ ਦੱਸਿਆ ਕਿ ਜਹਾਜ਼ 'ਚ ਸਵਾਰ ਇਕ ਜਰਮਨ ਵਿਅਕਤੀ ਅਤੇ ਉਸ ਦੀ ਥਾਈ ਪਤਨੀ ਵਿਚਾਲੇ ਕਹਾਸੁਣੀ ਹੋਣ ਤੋਂ ਬਾਅਦ ਜਹਾਜ਼ 'ਚ ਸਥਿਤੀ ਵਿਗੜ ਗਈ, ਜਿਸ ਤੋਂ ਬਾਅਦ ਆਈ.ਜੀ.ਆਈ. ਹਵਾਈ ਅੱਡੇ 'ਤੇ ਉਤਰਨ ਦੀ ਮਨਜ਼ੂਰੀ ਮੰਗੀ ਗਈ, ਜੋ ਦੇ ਦਿੱਤੀ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਪਤਨੀ ਨੇ ਪਹਿਲੇ ਆਪਣੇ ਪਤੀ ਦੇ ਰਵੱਈਏ ਬਾਰੇ ਪਾਇਲਟ ਤੋਂ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਉਸ ਨੂੰ ਧਮਕਾਇਆ ਜਾ ਰਿਹਾ ਹੈ। ਅਧਿਕਾਰੀ ਅਨੁਸਾਰ ਜਹਾਜ਼ ਤੋਂ ਉਤਰਨ ਤੋਂ ਬਾਅਦ ਦੋਹਾਂ ਨੂੰ ਟਰਮਿਨਲ ਖੇਤਰ ਲਿਜਾਇਆ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8