ਖੁਸ਼ਕਿਸਮਤ ਰਾਜਪਾਲ ਜੋ ਨਿਯਮਾਂ ਨੂੰ ਤੋੜ ਰਹੇ
Saturday, Dec 06, 2025 - 09:21 AM (IST)
ਖੁਸ਼ਕਿਸਮਤ ਅਭੀਜਾਤ ਵਰਗ ਦੇ ਰਾਜਪਾਲ ਤੇ ਲੈਫਟੀਨੈਂਟ ਗਵਰਨਰ ਆਮ ਤੌਰ ’ਤੇ ਰਾਸ਼ਟਰਪਤੀ ਦੀ ਇੱਛਾ ’ਤੇ ਕ੍ਰਮਵਾਰ 5 ਤੇ 3 ਸਾਲ ਸੇਵਾ ਨਿਭਾਉਂਦੇ ਹਨ ਪਰ ਮੋਦੀ ਯੁੱਗ ’ਚ ਕੁਝ ਚੋਣਵੇਂ ਰਾਜਪਾਲ ਇਨ੍ਹਾਂ ਨਿਯਮਾਂ ਨੂੰ ਤੋੜ ਰਹੇ ਹਨ। ਇਕ ਹੀ ਕਾਰਜਕਾਲ ਜਾਂ ਸੂਬਾ ਬਦਲਣ ਨਾਲ ਪਰੰਪਰਾ ਤੋਂ ਕਿਤੇ ਵੱਧ ਕਾਰਜਕਾਲ ਹਾਸਲ ਕਰ ਰਹੇ ਹਨ।
ਮੋਦੀ ਪ੍ਰਸ਼ਾਸਨ ਦੇ ਆਇਰਨਮੈਨ ਰਾਜਪਾਲ ਆਚਾਰੀਆ ਦੇਵਵ੍ਰਤ ਦਾ ਸਭ ਤੋਂ ਲੰਬਾ ਕਾਰਜਕਾਲ ਹੈ ਜੋ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਇਸ ਅਹੁਦੇ ’ਤੇ ਹਨ। ਉਹ ਅਗਸਤ 2015 ਤੋਂ ਜੁਲਾਈ 2019 ਤੱਕ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਹੇ। ਫਿਰ 22 ਜੁਲਾਈ 2019 ਨੂੰ ਗੁਜਰਾਤ ਦੇ ਰਾਜਪਾਲ ਬਣੇ ਤੇ ਸੀ.ਪੀ. ਰਾਧਾਕ੍ਰਿਸ਼ਨਨ ਦੇ ਉਪ ਰਾਸ਼ਟਰਪਤੀ ਬਣਨ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਰਾਜਪਾਲ ਵਜੋਂ ਵੀ ਵਾਧੂ ਜ਼ਿੰਮੇਵਾਰੀ ਸੰਭਾਲ ਰਹੇ ਹਨ।
ਆਨੰਦੀਬੇਨ ਪਟੇਲ ਦੀ ਮੈਰਾਥਨ ਦੌੜ ਮੱਧ ਪ੍ਰਦੇਸ਼ ਤੋਂ ਜਨਵਰੀ 2018 ’ਚ ਰਾਜਪਾਲ ਬਣਨ ਨਾਲ ਸ਼ੁਰੂ ਹੋਈ ਸੀ। 29 ਜੁਲਾਈ 2019 ਨੂੰ ਉਨ੍ਹਾਂ ਉੱਤਰ ਪ੍ਰਦੇਸ਼ ਦੇ ਰਾਜਪਾਲ ਦੀ ਜ਼ਿੰਮੇਵਾਰੀ ਸੰਭਾਲੀ। ਉਹ ਉੱਤਰ ਪ੍ਰਦੇਸ਼ ਦੀ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੀ ਰਾਜਪਾਲ ਹਨ। ਇਹ ਸਮਾਂ ਇਸ ਸਮੇਂ 5 ਸਾਲ 170 ਦਿਨ ਤੋਂ ਵੱਧ ਦਾ ਹੈ।
ਆਰਿਫ਼ ਮੁਹੰਮਦ ਖਾਨ 6 ਸਤੰਬਰ 2019 ਤੋਂ ਰਾਜਪਾਲ ਹਨ। ਉਹ ਪਹਿਲਾਂ ਕੇਰਲ ਦੇ ਰਾਜਪਾਲ ਸਨ ਤੇ ਹੁਣ ਬਿਹਾਰ ਦੇ ਰਾਜਪਾਲ ਹਨ । ਪੀ. ਐੱਸ. ਸ਼੍ਰੀਧਰਨ ਪਿੱਲਈ ਅਕਤੂਬਰ 2019 ਨੂੰ ਮਿਜ਼ੋਰਮ ਆਏ। ਹੁਣ ਗੋਆ ਦੇ ਉਪ ਰਾਜਪਾਲ ਹਨ। ਦੋਵਾਂ ਨੇ ਲਗਾਤਾਰ 6 ਸਾਲਾਂ ਤੋਂ ਇਸ ਅਹੁਦੇ ’ਤੇ ਕੰਮ ਕੀਤਾ ਹੈ। ਮੰਗੂਭਾਈ ਛਗਨਭਾਈ ਪਟੇਲ 8 ਜੁਲਾਈ, 2021 ਤੋਂ ਮੱਧ ਪ੍ਰਦੇਸ਼ ਦੇ ਰਾਜਪਾਲ ਹਨ।
ਐਡਮਿਰਲ (ਸੇਵਾਮੁਕਤ) ਦੇਵੇਂਦਰ ਕੁਮਾਰ ਜੋਸ਼ੀ 6 ਸਾਲਾਂ ਤੋਂ ਅੰਡੇਮਾਨ- ਨਿਕੋਬਾਰ ’ਤੇ ਰਾਜ ਕਰ ਰਹੇ ਹਨ। ਪ੍ਰਫੁੱਲ ਪਟੇਲ 8 ਸਾਲਾਂ ਤੋਂ ਦਾਦਰਾ-ਨਾਗਰ ਹਵੇਲੀ, ਦਮਨ ਦਿਉ ਤੇ ਲਕਸ਼ਦੀਪ ਦੇ ਇੰਚਾਰਜ ਹਨ। ਮਨੋਜ ਸਿਨ੍ਹਾ ਨੇ ਜੰਮੂ ਤੇ ਕਸ਼ਮੀਰ ’ਚ ਹੁਣੇ ਹੀ 5 ਸਾਲ ਪੂਰੇ ਕੀਤੇ ਹਨ। ਅਜੇ ਭੱਲਾ ਨਾਗਾਲੈਂਡ ਦੇ ਨਾਲ ਹੀ ਮਣੀਪੁਰ ਦੀ ਜ਼ਿੰਮੇਵਾਰੀ ਵੀ ਨਿਭਾਅ ਰਹੇ ਹਨ।
ਇਹ ਨਿਯੁਕਤੀਆਂ ਮੋਦੀ ਦੀ ਪਲੇਅ-ਬੁੱਕ ’ਚ ਇੱਕ ਮਜ਼ੇਦਾਰ ਟਵਿਸਟ ਨੂੰ ਸਾਹਮਣੇ ਲਿਆਉਂਦੀਆਂ ਹਨ। ਵਫ਼ਾਦਾਰੀ ਵਧੀਆਂ ਲਗਜ਼ਰੀ ਗਿਗਸ ’ਚ ਲਾਭਾਂਸ਼ ਅਦਾ ਕਰਦੀ ਹੈ, ਜੋ ਸਿਅਾਸੀ ਸ਼ਤਰੰਜ ਦਰਮਿਆਨ ਪਰੰਪਰਾ ਨੂੰ ਟਿੱਚ ਸਮਝਦੀਆਂ ਹਨ।
