ਲਖਨਊ ਦੇ 4 ਨੰਨ੍ਹੇ ਵਿਗਿਆਨੀਆਂ ਨੇ ਮਚਾਈ ਧਮਾਲ, ਬਣਾਈਆਂ ਸਭ ਤੋਂ ਸਸਤੀਆਂ ਇਲੈਕਟ੍ਰਿਕ ਕਾਰਾਂ
Tuesday, Dec 06, 2022 - 01:03 PM (IST)
ਲਖਨਊ– ਰੋਬੋਟਿਕ ਮਾਹਿਰ ਮਿਲਿੰਦ ਰਾਜ ਦੇ ਨਿਰਦੇਸ਼ਨ ਹੇਠ ਦੁਨੀਆ ਦੀਆਂ ਸਭ ਤੋਂ ਸਸਤੀਆਂ ਅਤੇ ਵਿਲੱਖਣ ਸਵਦੇਸ਼ੀ ਇਲੈਕਟ੍ਰਿਕ ਕਾਰਾਂ ਤਿਆਰ ਕਰਨ ਵਾਲੇ 4 ਨੰਨ੍ਹੇ ਵਿਗਿਆਨੀਆਂ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ।
ਇਹ ਵੀ ਪੜ੍ਹੋ– ਮੁੰਡੇ ਨੇ ਸਾਥੀਆਂ ਨਾਲ ਮਿਲ ਕੇ ਬਣਾਈ ਅਨੋਖੀ ਇਲੈਕਟ੍ਰਿਕ ਸਾਈਕਲ, ਵੇਖ ਕੇ ਆਨੰਦ ਮਹਿੰਦਰਾ ਵੀ ਹੋਏ ਹੈਰਾਨ
ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ 4 ਛੋਟੇ ਬੱਚਿਆਂ ਵਿਰਾਜ (11), ਆਰਿਆਵ (09), ਗਰਵਿਤ (12) ਅਤੇ ਸ਼੍ਰੇਆਂਸ਼ (14) ਨੇ ਮਿਲ ਕੇ ‘ਟੀਮ ਫੋਰ’ ਨਾਂ ਦਾ ਗਰੁੱਪ ਬਣਾਇਆ ਹੈ ਅਤੇ ਪ੍ਰਦੂਸ਼ਣ ਰਹਿਤ ਗਤੀਸ਼ੀਲਤਾ ਤਕਨਾਲੋਜੀ ਨੂੰ ਵਧਾਵਾ ਦੇਣ ਲਈ ਸਵਦੇਸ਼ੀ ਇਲੈਕਟ੍ਰਿਕ ਕਾਰਾਂ ਬਣਾਈਆਂ। ਇਹ ਵਿਲੱਖਣ ਵਾਹਨ 1, 2 ਅਤੇ 4 ਸੀਟਰ ਹਨ। ਮਿਲਿੰਦ ਰਾਜ ਦੇ ਨਿਰਦੇਸ਼ਨ ਹੇਠ 7 ਤੋਂ 8 ਮਹੀਨਿਆਂ ਦੀ ਮਿਹਨਤ ਦੇ ਨਤੀਜੇ ਵਜੋਂ 3 ਸਵਦੇਸ਼ੀ ਅਤੇ ਪ੍ਰਦੂਸ਼ਣ ਰਹਿਤ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਹੋਇਆ।
ਇਹ ਵੀ ਪੜ੍ਹੋ– WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ
ਦੁਨੀਆ ’ਚ ਪਹਿਲੀ ਵਾਰ ਕਿਸੇ ਵਾਹਨ ’ਚ ਸੋਲਰ ਹਾਈਬ੍ਰਿਡ ਡੀ. ਐੱਫ. ਐੱਸ. ਅਤੇ ਅਲਟਰਾਵਾਇਲਟ ਨਾਮ ਦੀ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ, ਇਨ੍ਹਾਂ ਵਾਹਨਾਂ ’ਚ ਧੂੜ ਅਤੇ ਧੂੰਏਂ ਨੂੰ ਫਿਲਟਰ ਕਰਨ ਵਾਲੀ ਤਕਨੀਕ ਲਗਾਈ ਗਈ ਹੈ, ਜਿਸ ਨਾਲ ਇਹ ਜਿੱਥੇ-ਜਿੱਥੇ ਵੀ ਜਾਵੇਗੀ, ਉਨ੍ਹਾਂ ਥਾਵਾਂ ’ਤੇ ਧੂੜ ਅਤੇ ਧੂੰਏਂ ਦੀ ਹਵਾ ਨੂੰ ਸਾਫ਼ ਕਰਦੀ ਜਾਵੇਗੀ।
ਇਹ ਵੀ ਪੜ੍ਹੋ– ਹੈਰਾਨੀਜਨਕ: ਪਤੀ ਕਰਦਾ ਰਿਹਾ ਕਮਾਈ, ਪਤਨੀ ਮਕਾਨ ਮਾਲਕ ਨੂੰ ਲੂਡੋ 'ਚ ਪੈਸਿਆਂ ਸਣੇ ਖ਼ੁਦ ਨੂੰ ਵੀ ਹਾਰੀ