ਲਖਨਊ ਕੋਚਿੰਗ ਅਗਨੀਕਾਂਡ: 15 ਮੌਤਾਂ ਮਗਰੋਂ ਗੈਰ-ਕਾਨੂੰਨੀ ਬਿਲਡਿੰਗ ਨੂੰ ਢਾਹੁਣ ਦੀ ਤਿਆਰੀ, 47 ਸੰਸਥਾਵਾਂ ਸੀਲ
Wednesday, Jun 24, 2026 - 07:59 AM (IST)
ਲਖਨਊ (ਇੰਟ.) - ਰਾਜਧਾਨੀ ਦੇ ਅਲੀਗੰਜ ਸਥਿਤ ਕੋਚਿੰਗ ਸੈਂਟਰ ’ਚ ਹੋਏ ਭਿਆਨਕ ਅਗਨੀਕਾਂਡ ’ਚ 15 ਲੋਕਾਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਕੀਤੀ ਜਾ ਰਹੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਹਾਦਸੇ ਵਾਲੀ 2 ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਵਪਾਰਕ ਸਰਗਰਮੀਆਂ ਲਈ ਵਰਤਿਆ ਜਾ ਰਿਹਾ ਸੀ ਅਤੇ ਇਮਾਰਤ ’ਚ ਸੁਰੱਖਿਆ ਮਾਪਦੰਡਾਂ ਦੀ ਗੰਭੀਰ ਅਣਦੇਖੀ ਕੀਤੀ ਗਈ ਸੀ। ਪ੍ਰਸ਼ਾਸਨ ਹੁਣ ਇਸ ਗੈਰ-ਕਾਨੂੰਨੀ ਇਮਾਰਤ ਨੂੰ ਢਾਹੁਣ ਦੀ ਤਿਆਰੀ ਕਰ ਰਿਹਾ ਹੈ।
ਪੜ੍ਹੋ ਇਹ ਵੀ - ਮਾਂ ਵੈਸ਼ਨੋ ਦੇਵੀ ਦੇ ਭਗਤਾਂ ਨੇ ਤੋੜੇ ਰਿਕਾਰਡ, 1 ਜਨਵਰੀ ਤੋਂ 22 ਜੂਨ ਤੱਕ 50 ਲੱਖ ਸ਼ਰਧਾਲੂਆਂ ਨੇ ਕੀਤੇ ਮਾਂ ਦੇ ਦਰਸ਼ਨ
ਜਾਂਚ ’ਚ ਪਤਾ ਲੱਗਾ ਹੈ ਕਿ ਇਮਾਰਤ ’ਚ ਅੰਦਰ ਜਾਣ ਅਤੇ ਵਾਪਸ ਆਉਣ ਲਈ ਕੇਵਲ ਇਕ ਹੀ ਪੌੜੀ ਬਣੀ ਹੋਈ ਸੀ। ਅੱਗ ਲੱਗਣ ਤੋਂ ਬਾਅਦ ਆਟੋਮੈਟਿਕ ਗੇਟ ਬੰਦ ਹੋਣ ਅਤੇ ਧੂੰਏਂ ਦੇ ਤੇਜ਼ੀ ਨਾਲ ਫੈਲਣ ਕਾਰਨ ਵਿਦਿਆਰਥੀ ਬਾਹਰ ਨਹੀਂ ਨਿਕਲ ਸਕੇ। ਹਾਦਸੇ ਦੌਰਾਨ ਮਾਰੇ ਗਏ ਮ੍ਰਿਤਕਾਂ ’ਚ ਜ਼ਿਆਦਾਤਰ ਵਿਦਿਆਰਥੀ ਸਨ, ਜੋ ਗੇਮਿੰਗ ਅਤੇ ਐਨੀਮੇਸ਼ਨ ਦੀ ਸਿਖਲਾਈ ਲੈਣ ਕੋਚਿੰਗ ਸੈਂਟਰ ਗਏ ਸਨ। ਓਧਰ ਪੋਸਟਮਾਰਟਮ ਹਾਊਸ ਅਤੇ ਮ੍ਰਿਤਕਾਂ ਦੇ ਘਰਾਂ ’ਚ ਦਰਦਨਾਕ ਦ੍ਰਿਸ਼ ਦੇਖਣ ਨੂੰ ਮਿਲੇ। ਕਈ ਪਰਿਵਾਰ ਵਾਲੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਦੇਖ ਕੇ ਬੇਹੋਸ਼ ਹੋ ਗਏ।
ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ
ਘਟਨਾ ਦੌਰਾਨ ਮਾਰੇ ਗਏ ਇਕ ਹੋਰ ਵਿਦਿਆਰਥੀ ਦੀ ਲਾਸ਼ ਨੂੰ ਦੇਖਦੇ ਹੀ ਉਸ ਦੇ ਪਿਤਾ ਬੇਹੋਸ਼ ਹੋ ਗਏ, ਜਦੋਂ ਕਿ ਉਸ ਦੀ ਭੈਣ ਚੀਕ-ਚੀਕ ਕੇ ਰੋਂਦੀ ਰਹੀ। ਦੱਸਿਆ ਗਿਆ ਕਿ ਅੱਗ ’ਚ ਫਸੇ ਕੁਝ ਵਿਦਿਆਰਥੀਆਂ ਨੇ ਆਖਰੀ ਸਮੇਂ ’ਚ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕਰ ਕੇ ਮਦਦ ਦੀ ਗੁਹਾਰ ਵੀ ਲਾਈ ਸੀ। ਸੋਮਵਾਰ ਦੇਰ ਰਾਤ ਤੱਕ 15 ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਹਾਦਸੇ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਪੜ੍ਹੋ ਇਹ ਵੀ - ਪੁਲਸ ਵਿਭਾਗ 'ਚ ਵੱਡਾ ਫੇਰਬਦਲ, ਜੰਮੂ ਕਸ਼ਮੀਰ 'ਚ 49 ਅਧਿਕਾਰੀਆਂ ਦੇ ਤਬਾਦਲੇ
47 ਸੰਸਥਾਵਾਂ ਨੂੰ ਸੀਲ ਕੀਤਾ
ਘਟਨਾ ਤੋਂ ਬਾਅਦ ਸੂਬੇ ਭਰ ’ਚ ਕੋਚਿੰਗ ਸੈਂਟਰਾਂ ਅਤੇ ਵਪਾਰਕ ਸੰਸਥਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨਿਕ ਕਾਰਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ’ਚ ਫਾਇਰ ਸੇਫਟੀ ਅਤੇ ਭਵਨ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੀਆਂ 47 ਸੰਸਥਾਵਾਂ ਨੂੰ ਸੀਲ ਕੀਤਾ ਗਿਆ ਹੈ। ਪੁਲਸ ਅਨੁਸਾਰ, ਸੋਮਵਾਰ ਨੂੰ ਇਸ ਮਾਮਲੇ ’ਚ 4 ਵਿਅਕਤੀਆਂ ਰਾਮਕ੍ਰਿਸ਼ਨ ਉਪਾਧਿਆਏ (43), ਵੀਰੇਂਦਰ ਪ੍ਰਸਾਦ ਸ਼ੁਕਲਾ (62), ਤੁਸ਼ਾਰ ਕ੍ਰਿਸ਼ਨ ਜਾਇਸਵਾਲ (31) ਅਤੇ ਸੁਰੇਸ਼ ਕੁਮਾਰ ਸਾਹੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿਜਲੀ ਵਿਭਾਗ, ਫਾਇਰ ਬ੍ਰਿਗੇਡ ਵਿਭਾਗ ਅਤੇ ਲਖਨਊ ਵਿਕਾਸ ਅਥਾਰਟੀ ਦੇ 4 ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
