ਚੀਨੀ ਨੈੱਟਵਰਕ ਦੇ ਗੈਰ-ਕਾਨੂੰਨੀ ‘ਹਵਾਲਾ ਬੈਂਕ’ ਦਾ ਪਰਦਾਫਾਸ਼, 33 ਲੋਕਾਂ ਖ਼ਿਲਾਫ ਕਾਨੂੰਨੀ ਕਾਰਵਾਈ
Wednesday, Jun 17, 2026 - 03:26 PM (IST)
ਬਿਜ਼ਨੈੱਸ ਡੈਸਕ – ਇਟਲੀ ਦੇ ਪਰਾਤੋ ਸ਼ਹਿਰ ਵਿਚ ਫਿਰੈਂਸੇ ਦੇ ਐਂਟੀ-ਮਾਫ਼ੀਆ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕਰਦਿਆਂ ਚੀਨੀ ਨਾਗਰਿਕਾਂ ਵੱਲੋਂ ਚਲਾਏ ਜਾ ਰਹੇ ਇਕ ਗੈਰ-ਕਾਨੂੰਨੀ ‘ਹਵਾਲਾ ਬੈਂਕ’ (ਚੋਪ ਸ਼ਾਪ) ਨੂੰ ਨੱਥ ਪਾਈ ਹੈ। ਇਹ ਖੁਫ਼ੀਆ ਬੈਂਕ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦੇ ਸਾਲਾਨਾ 100 ਮਿਲੀਅਨ ਯੂਰੋ ਦਾ ਕਾਰੋਬਾਰ ਕਰਦਾ ਸੀ ਅਤੇ ਇਤਾਲਵੀ, ਅਲਬਾਨੀਅਨ ਤੇ ਚੀਨੀ ਮਾਫ਼ੀਆ ਦੇ ਨਸ਼ਾ ਸਮੱਗਲਿੰਗ ਤੇ ਕਾਲਾਬਾਜ਼ਾਰੀ ਦੇ ਪੈਸੇ ਨੂੰ ਸਰਕਾਰੀ ਟੈਕਸਾਂ ਤੋਂ ਬਚਾ ਕੇ ਇੱਧਰ-ਉੱਧਰ ਪਹੁੰਚਾਉਣ ਦਾ ਕੰਮ ਕਰਦਾ ਸੀ। ਇਸ ਗੋਰਖ ਧੰਦੇ ਵਿਚ ਸ਼ਾਮਲ 33 ਲੋਕਾਂ ਖ਼ਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : 8th Pay Commission : ਅੱਜ ਹੈ ਮੈਮੋਰੰਡਮ ਜਮ੍ਹਾ ਕਰਨ ਦਾ ਆਖਰੀ ਮੌਕਾ, ਹੁਣ ਇਨ੍ਹਾਂ ਸੂਬਿਆਂ ਦਾ ਦੌਰਾ ਕਰੇਗਾ ਕਮਿਸ਼ਨ
ਇਹ ਵੀ ਪੜ੍ਹੋ : ਹੁਣ ਖ਼ਾਤਾਧਾਰਕਾਂ ਨੂੰ ਪਾਲਸੀ ਜਾਂ ਯੋਜਨਾ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਣਗੇ ਬੈਂਕ, RBI ਨੇ ਜਾਰੀ ਕੀਤੇ ਨਵੇਂ ਨਿਯਮ
ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਸੰਗਠਨ ਮਨੁੱਖੀ ਸਮੱਗਲਿੰਗ ਵਿਚ ਵੀ ਸ਼ਾਮਲ ਸੀ। ਇਹ ਲੋਕ ਚੀਨ ਤੋਂ ਸਰਬੀਆ, ਹੰਗਰੀ ਤੇ ਸਲੋਵੇਨੀਆ ਦੇ ਰਸਤੇ ਪੈਦਲ ‘ਡੰਕੀ’ ਲਵਾ ਕੇ ਲੋਕਾਂ ਨੂੰ ਇਟਲੀ ਲਿਆਉਂਦੇ ਸਨ ਅਤੇ ਪ੍ਰਤੀ ਵਿਅਕਤੀ 9,500 ਯੂਰੋ ਵਸੂਲਦੇ ਸਨ। ਪੁਲਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ 41 ਲੋਕਾਂ ਨੂੰ ਵੀ ਕਾਬੂ ਕੀਤਾ ਹੈ। ਇਸ ਕਾਰਵਾਈ ਤਹਿਤ ਪੁਲਸ ਨੇ ਹੁਣ ਤੱਕ 60 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤ ਕੀਤੀ ਹੈ।
ਇਹ ਵੀ ਪੜ੍ਹੋ : 6 ਲੱਖ ਨਿਵੇਸ਼ਕਾਂ ਨੂੰ ਵੱਡਾ ਝਟਕਾ, ਇਸ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਹੋ ਗਈ '0'
ਇਹ ਵੀ ਪੜ੍ਹੋ : ਡਿੱਗਦੇ-ਡਿੱਗਦੇ 6 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ ਸੋਨੇ ਦੀ ਕੀਮਤ, ਜਾਣੋ ਕੀਮਤੀ ਧਾਤਾਂ ਦੇ ਭਾਅ
ਇਹ ਵੀ ਪੜ੍ਹੋ : SBI, ICICI ਅਤੇ HDFC ਸਮੇਤ ਕਈ ਬੈਂਕਾਂ ਨੇ FCNR ਜਮ੍ਹਾਂ 'ਤੇ ਵਧਾ ਦਿੱਤੀਆਂ ਵਿਆਜ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
