ਦਿੱਲੀ : ਉੱਪ ਰਾਜਪਾਲ ਨੇ ਦਵਾਰਕਾ ਸਥਿਤ ਇੰਦਰਾ ਗਾਂਧੀ ਹਸਪਤਾਲ ''ਚ 918 ਅਹੁਦਿਆਂ ਨੂੰ ਦਿੱਤੀ ਮਨਜ਼ੂਰੀ

Saturday, Jun 04, 2022 - 01:37 PM (IST)

ਦਿੱਲੀ : ਉੱਪ ਰਾਜਪਾਲ ਨੇ ਦਵਾਰਕਾ ਸਥਿਤ ਇੰਦਰਾ ਗਾਂਧੀ ਹਸਪਤਾਲ ''ਚ 918 ਅਹੁਦਿਆਂ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਦਵਾਰਕਾ ਸਥਿਤ ਇੰਦਰਾ ਗਾਂਧੀ ਹਸਪਤਾਲ 'ਚ 918 ਅਹੁਦਿਆਂ ਤੋਂ ਇਲਾਵਾ ਡਾ. ਬਾਬਾ ਸਾਹਿਬ ਅੰਬੇਡਕਰ ਮੈਡੀਕਲ ਕਾਲਜ 'ਚ 76 ਅਸਥਾਈ ਅਹੁਦਿਆਂ ਨੂੰ ਸਥਾਈ ਅਹੁਦਿਆਂ 'ਚ ਬਦਲਣ ਦੀ ਮਨਜ਼ੂਰੀ ਦੇ ਦਿੱਤੀ ਹੈ। 

ਇਹ ਵੀ ਪੜ੍ਹੋ : ਦਿੱਲੀ ਹਾਈ ਕੋਰਟ ਨੇ ਹਵਾਈ ਅੱਡਿਆਂ ’ਚ ਮਾਸਕ ਨਾ ਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ

ਇਕ ਬਿਆਨ ਅਨੁਸਾਰ, ਇੰਦਰਾ ਗਾਂਧੀ ਹਸਪਤਾਲ 'ਚ ਸਿਖਲਾਈ ਫੈਕਲਟੀ ਦੇ 144, ਜੂਨੀਅਰ ਰੇਸੀਡੈਂਟ ਦੇ 44, ਨਰਸਿੰਗ ਸਟਾਫ਼ ਦੇ 369, ਪ੍ਰਸ਼ਾਸਨਿਕ ਕਰਮਚਾਰੀਆਂ ਦੇ 58 ਅਤੇ ਸਹਾਇਕ ਸਟਾਫ਼ (ਤਕਨੀਸ਼ੀਅਨ, ਸਹਾਇਕ, ਨਰਸਿੰਗ, ਸੁਰੱਖਿਆ ਸੁਪਰਵਾਈਜ਼ਰ ਅਤੇ ਸੁਰੱਖਿਆ ਗਾਰਡ) ਦੇ 273 ਨਵੇਂ ਅਹੁਦੇ ਸਿਰਜੇ ਜਾਣਗੇ। ਬਿਆਨ ਅਨੁਸਾਰ, ਹਸਪਤਾਲ ਵੱਖ-ਵੱਖ ਕਾਰਨਾਂ ਤੋਂ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਸੀ ਅਤੇ ਇਸ ਫ਼ੈਸਲੇ ਨਾਲ ਨਿਯਮਿਤ ਸਰਕਾਰੀ ਅਹੁਦਿਆਂ 'ਤੇ ਨਿਯੁਕਤੀਆਂ 'ਚ ਢਿੱਲ ਦਾ ਰੁਝਾਨ ਖ਼ਤਮ ਕੀਤਾ ਜਾਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News