ਲੈਫਟੀਨੈਂਟ ਜਨਰਲ ਹਰਸ਼ ਗੁਪਤਾ ਨੇ ਵ੍ਹਾਈਟ ਨਾਈਟ ਕੋਰ ਦੇ ਕਮਾਨ ਦੀ ਜ਼ਿੰਮੇਵਾਰੀ ਸੰਭਾਲੀ

10/12/2019 5:25:44 PM

ਜੰਮੂ— ਲੈਫਟੀਨੈਂਟ ਜਨਰਲ ਹਰਸ਼ ਗੁਪਤਾ ਨੇ ਸ਼ਨੀਵਾਰ ਨੂੰ ਲੈਫਟੀਨੈਂਟ ਜਨਰਲ ਪਰਮਜੀਤ ਸਿੰਘ ਸਾਂਘਾ ਤੋਂ ਇੱਥੇ ਵ੍ਹਾਈਟ ਨਾਈਟ ਕੋਰ ਦੇ ਕਮਾਨ ਦੀ ਜ਼ਿੰਮੇਵਾਰੀ ਸੰਭਾਲੀ। ਇਕ ਰੱਖਿਆ ਬੁਲਾਰੇ ਨੇ ਇਸ ਬਾਰੇ ਦੱਸਿਆ। ਜੰਮੂ ਸਥਿਤ ਵ੍ਹਾਈਟ ਨਾਈਟ ਕੋਰ ਦੇ ਕਮਾਨ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ ਗੁਪਤਾ ਨੇ ਸਾਰੇ ਕਰਮਚਾਰੀਆਂ ਨੂੰ ਉਸੇ ਉਤਸ਼ਾਹ ਅਤੇ ਜੋਸ਼ ਦੀ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ। ਬੁਲਾਰੇ ਨੇ ਦੱਸਿਆ ਕਿ ਨਵੇਂ ਜਨਰਲ ਅਫ਼ਸਰ ਕਮਾਂਡਿੰਗ ਨੇ ਜਵਾਨਾਂ ਨੂੰ ਫੌਜ, ਨਾਗਰਿਕ ਪ੍ਰਸ਼ਾਸਨ ਅਤੇ ਨੀਮ ਫੌਜੀ ਫੋਰਸਾਂ ਨਾਲ ਤਾਲਮੇਲ ਦੇ ਨਾਲ ਦੁਸ਼ਮਣਾਂ ਅਤੇ ਅਸਮਾਜਿਕ ਤੱਤਾਂ ਦੇ ਨਾਪਾਕ ਯੋਜਨਾਵਾਂ ਨੂੰ ਅਸਫ਼ਲ ਕਰਨ ਲਈ ਹਮੇਸ਼ਾ ਤਿਆਰ ਰਹਿਣ ਲਈ ਕਿਹਾ।

ਸਾਂਘਾ ਨੇ ਵ੍ਹਾਈਟ ਨਾਈਟ ਕੋਰ ਦੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰ ਦੀ ਸੇਵਾ 'ਚ ਉਨ੍ਹਾਂ ਦੇ ਪੇਸ਼ੇਵਰ ਰਵੱਈਏ ਅਤੇ ਸਮਰਪਣ ਲਈ ਸ਼ਲਾਘਾ ਕੀਤੀ ਹੈ। ਲੈਫਟੀਨੈਂਟ ਜਨਰਲ ਸਾਂਘਾ ਨੇ ਫੌਜ ਫੋਰਸਾਂ ਨਾਲ ਬਿਹਤਰ ਤਾਲਮੇਲ ਲਈ ਨਾਗਰਿਕ ਪ੍ਰਸ਼ਾਸਨ ਦਾ ਵੀ ਸ਼ੁਕਰੀਆ ਅਦਾ ਕੀਤਾ। ਬੁਲਾਰੇ ਨੇ ਕਿਹਾ ਕਿ ਸਾਂਘਾ ਨੇ ਸਰਕਾਰ ਦੀਆਂ ਨੀਤੀਆਂ 'ਚ ਭਰੋਸਾ ਜ਼ਾਹਰ ਕਰਨ ਅਤੇ ਖੇਤਰ 'ਚ ਅਮਨ ਚੈਨ ਬਣਾਏ ਰੱਖਣ ਲਈ ਲੋਕਾਂ ਦੀ ਸ਼ਲਾਘਾ ਕੀਤੀ।


DIsha

Content Editor

Related News