ਐੱਲਪੀਜੀ ਦੀ ਕਮੀ ਜਾਰੀ, ਵਪਾਰਕ ਉਪਭੋਗਤਾਵਾਂ ਲਈ ਅਜੇ ਵੀ ਸਪਲਾਈ ਸੀਮਤ : ਪੈਟਰੋਲੀਅਮ ਮੰਤਰਾਲਾ

Friday, Mar 20, 2026 - 05:54 PM (IST)

ਐੱਲਪੀਜੀ ਦੀ ਕਮੀ ਜਾਰੀ, ਵਪਾਰਕ ਉਪਭੋਗਤਾਵਾਂ ਲਈ ਅਜੇ ਵੀ ਸਪਲਾਈ ਸੀਮਤ : ਪੈਟਰੋਲੀਅਮ ਮੰਤਰਾਲਾ

ਨਵੀਂ ਦਿੱਲੀ : ਐੱਲਪੀਜੀ ਦੀ ਸਪਲਾਈ ਵਿਚ ਕਮੀ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਹਫਤੇ ਵੀ ਜਾਰੀ ਰਹੀ। ਹਾਲਾਂਕਿ ਸਲੰਡਰ ਭਰਵਾਉਣ ਨੂੰ ਲੈ ਕੇ ਬੁਕਿੰਗ ਵਿਚ ਕੁਝ ਕਮੀ ਆਈ ਹੈ, ਜੋ ਹੋਲੀ ਹੋਲੀ ਆਮ ਹੋਣ ਦੇ ਸੰਕੇਤ ਹਨ। ਪੱਛਮੀ ਏਸ਼ੀਆ ਵਿਚ ਸੰਘਰਸ਼ ਦੇ ਕਾਰਨ ਕੱਚੇ ਮਾਲ ਦੀ ਸਪਲਾਈ ਵਿਚ ਰੁਕਾਵਟ ਬਣੀ ਰਹਿਣ ਨਾਲ ਹੋਟਲ ਸਣੇ ਕਾਰੋਬਾਰੀਆਂ ਦੇ ਲਈ ਸਪਲਾਈ ਪਾਬੰਦੀ ਜਾਰੀ ਹੈ, ਜਿਸ ਨਾਲ ਚਿੰਤਾ ਬਣੀ ਹੋਈ ਹੈ।

ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਦੇ ਈਰਾਨ ਉੱਤੇ ਹਮਲਿਆਂ ਤੇ ਇਸ ਦੀ ਜਵਾਈ ਕਾਰਵਾਈ ਕਾਰਨ ਸ਼ੁਰੂ ਹੋਏ ਸੰਘਰਸ਼ ਕਾਰਨ ਸਟਰੇਟ ਆਫ ਹੋਰਮੁਜ਼ ਬੰਦ ਹੋ ਗਿਆ ਹੈ, ਜੋ ਕਿ ਮਹੱਤਵਪੂਰਨ ਸਮੁੰਦਰੀ ਰਸਤਾ ਹੈ। ਇਸ ਦੇ ਰਾਹੀਂ ਭਾਰਤ ਦੀ 60 ਫੀਸਦੀ ਦਰਾਮਦ ਪੂਰੀ ਹੁੰਦੀ ਹੈ। ਇੰਨੀ ਵੱਡੀ ਮਾਤਰਾ ਵਿਚ ਸਪਲਾਈ ਬੰਦ ਹੋਣ ਤੋਂ ਬਾਅਦ ਘਰੇਲੂ ਰਸੋਈ ਗੈਸ ਦੀ ਸਪਲਾਈ ਨੂੰ ਤਰਜੀਹ ਦਿੱਤੀ ਗਈ ਹੈ। ਇਸ ਤੋਂ ਬਾਅਦ ਵਪਾਰਕ ਸਪਲਾਈ ਅੰਸ਼ਕ ਤੌਰ ਉੱਤੇ ਖੋਲੀ ਗਈ। ਇਸ ਤੋਂ ਬਾਅਦ ਘਰੇਲੂ ਗੈਸ ਉਪਭੋਗਤਾਵਾਂ ਵਿਚ ਚਿੰਤਾ ਫੈਲ ਗਈ ਤੇ ਧੜਾਧੜ ਬੁਕਿੰਗ ਹੋਣ ਲੱਗੀ। 13 ਮਾਰਚ ਨੂੰ ਹਾਲ ਇਹ ਸਨ ਕਿ ਸਲੰਡਰ ਬੁਕਿੰਗ 87.7 ਲੱਖ ਤੱਕ ਪਹੁੰਚ ਗਈ।  

ਉਨ੍ਹਾਂ ਨੇ ਕਿਹਾ ਕਿ ਹਾਲਾਤ ਅਜੇ ਵੀ ਚਿੰਤਾਜਨਕ ਹਨ, ਪਰ ਅਸੀਂ ਘਰੇਲੂ ਉਪਭੋਗਤਾਵਾਂ ਦੇ ਲਈ ਸਪਲਾਈ ਪੱਧਰ ਨੂੰ ਮੈਨਟੇਨ ਕਰ ਰਹੇ ਹਾਂ। ਇਸ ਦੌਰਾਨ ਸ਼ਰਮਾ ਨੇ ਕਿਹਾ ਕਿ ਉਪਭੋਗਤਾਵਾਂ ਨੂੰ ਸਿਰਫ ਸਲੰਡਰ ਗੈਰ ਉੱਤੇ ਨਿਰਭਰ ਰਹਿਣ ਦੀ ਬਜਾਏ ਹੋਰ ਵਿਕਲਪ ਦੀ ਚੁਣਨੇ ਚਾਹੀਦੇ ਹਨ। ਸ਼ਰਮਾ ਨੇ  ਕਿਹਾ ਕਿ ਕੇਰੋਸੀਨ ਜਿਹੇ ਵਿਕਲਪਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਪਾਰਕ ਐੱਲਪੀਜੀ ਦੇ ਮੁਹੱਈਆ ਭੰਡਾਰ ਨਾਲ ਸੂਬਿਆਂ ਨੂੰ ਉਨ੍ਹਾਂ ਦੀ ਤਰਜੀਹ ਦੇ ਮੁਤਾਬਕ ਇਸ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

Baljit Singh

Content Editor

Related News