ਜੰਮੂ-ਕਸ਼ਮੀਰ: ਅਨੰਤਨਾਗ ਦੇ ਹਸਪਤਾਲ ’ਚ LPG ਸਿਲੰਡਰ ’ਚ ਧਮਾਕਾ, 2 ਬੱਚਿਆਂ ਸਮੇਤ 11 ਜ਼ਖ਼ਮੀ

Tuesday, Mar 01, 2022 - 01:59 PM (IST)

ਜੰਮੂ-ਕਸ਼ਮੀਰ: ਅਨੰਤਨਾਗ ਦੇ ਹਸਪਤਾਲ ’ਚ LPG ਸਿਲੰਡਰ ’ਚ ਧਮਾਕਾ, 2 ਬੱਚਿਆਂ ਸਮੇਤ 11 ਜ਼ਖ਼ਮੀ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਇਕ ਹਸਪਤਾਲ ’ਚ ਮੰਗਲਵਾਰ ਯਾਨੀ ਕਿ ਅੱਜ  LPG ਗੈਸ ਸਿਲੰਡਰ ਫਟਣ ਕਾਰਨ 11 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚ 2 ਬੱਚੇ ਵੀ ਸ਼ਾਮਲ ਹਨ। ਪੁਲਸ ਸੂਤਰਾਂ ਅਨੁਸਾਰ ਇਹ ਘਟਨਾ ਅਨੰਤਨਾਗ ਦੇ ਮੈਟਰਨਿਟੀ ਐਂਡ ਚਾਈਲਡ ਕੇਅਰ ਹਸਪਤਾਲ (ਐਮ.ਸੀ.ਸੀ.ਐਚ.) ਵਿਚ ਵਾਪਰੀ। ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਦੇ ਟਿਕਟ ਸੈਕਸ਼ਨ ’ਚ ਹੀਟਿੰਗ ਗੈਸ ਸਿਲੰਡਰ ਵਿਚ ਲੀਕ ਹੋਣ ਕਾਰਨ ਧਮਾਕਾ ਹੋਇਆ।

ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਵਿਚ ਹਸਪਤਾਲ ਦੇ ਕੁਝ ਕਰਮਚਾਰੀਆਂ ਸਮੇਤ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਅਨੰਤਨਾਗ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


author

Tanu

Content Editor

Related News