ਐੱਲ. ਪੀ. ਜੀ. ਸਿਲੰਡਰ ਧਮਾਕੇ ’ਚ ਵਿਧਾਇਕ ਅਤੇ ਉਸ ਦੀ ਪਤਨੀ ਝੁਲਸੇ
Tuesday, May 28, 2019 - 06:05 PM (IST)

ਮੁੰਗੇਰ–ਬਿਹਾਰ ਦੇ ਮੁੰਗੇਰ ਜ਼ਿਲੇ ਦੇ ਤਾਰਾਪੁਰ ਵਿਧਾਨ ਸਭਾ ਖੇਤਰ ’ਚ ਜਦ(ਯੂ) ਜਾਂ ਜਨਤਾ ਦਲ ਯੂ ਵਿਧਾਇਕ ਮੇਵਾ ਲਾਲ ਚੌਧਰੀ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਚੌਧਰੀ ਸੋਮਵਾਰ ਨੂੰ ਦੇਰ ਰਾਤ ਪੁਸ਼ਤੈਨੀ ਪਿੰਡ ਕਮਰਗੰਜ ਸਥਿਤ ਆਪਣੇ ਘਰ ’ਚ ਰਸੋਈ ਗੈਸ ਸਿਲੰਡਰ ’ਚ ਹੋਏ ਧਮਾਕੇ ਨਾਲ ਝੁਲਸ ਗਏ। ਐੱਸ.ਐੱਸ.ਪੀ. ਹਰੀ ਸ਼ੰਕਰ ਕੁਮਾਰ ਨੇ ਅੱਜ ਭਾਵ ਮੰਗਲਵਾਰ ਨੂੰ ਦੱਸਿਆ ਕਿ ਅਨੀਤਾ ਚੌਧਰੀ ਦੇ ਸਰੀਰ ਦਾ 90 ਫੀਸਦੀ ਹਿੱਸਾ ਝੁਲਸ ਗਿਆ ਹੈ ਜਦਕਿ ਮੇਵਾ ਲਾਲ ਚੌਧਰੀ ਦੇ ਦੋਵੇਂ ਹੱਥ ਜ਼ਖਮੀ ਹੋਏ ਹਨ। ਮੇਵਾ ਲਾਲ ਚੌਧਰੀ ਦੀ ਪਤਨੀ ਨੀਤਾ ਚੌਧਰੀ ਤਾਰਾਪੁਰ ਵਿਧਾਨ ਸਭਾ ਖੇਤਰ ਤੋਂ ਜਦ(ਯੂ) ਪਾਰਟੀ ਦੀ ਸਾਬਕਾ ਵਿਧਾਇਕ ਹੈ। ਪੁਲਸ ਅਧਿਕਾਰੀ ਅਨੁਸਾਰ ਧਮਾਕੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਮੇਵਾ ਲਾਲ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਘਟਨਾ ਉਦੋਂ ਵਾਪਰੀ ਜਦੋਂ ਘਰ ’ਚੋਂ ਸੌਂ ਰਹੇ ਮੇਵਾ ਲਾਲ ਅਤੇ ਉਨ੍ਹਾਂ ਦੀ ਪਤਨੀ ਰਸੋਈ ਗੈਸ ਸਿਲੰਡਰ ’ਚ ਹੋ ਰਹੀ ਲੀਕੇਜ ਦੀ ਬਦਬੂ ਨਾਲ ਜਾਗੇ। ਜਿਵੇਂ ਹੀ ਉਨ੍ਹਾਂ ਨੇ ਰਸੋਈ ਘਰ ਦੀ ਬੱਤੀ ਜਗਾਈ, ਸਿਲੰਡਰ ’ਚ ਧਮਾਕਾ ਹੋ ਗਿਆ। ਜਿਸ ’ਚ ਦੋਵੇਂ ਪਤੀ-ਪਤਨੀ ਜ਼ਖਮੀ ਹੋ ਗਏ।