ਨਹੀਂ ਸੀ ਔਲਾਦ ਤਾਂ ਪ੍ਰੇਮਿਕਾ ਦੇ ਬੱਚੇ ਨੂੰ ਕਰ ਲਿਆ ਅਗਵਾ, ਇੰਝ ਚੜਿਆ ਪੁਲਸ ਹੱਥੇ

Sunday, Sep 08, 2024 - 11:01 PM (IST)

ਨਹੀਂ ਸੀ ਔਲਾਦ ਤਾਂ ਪ੍ਰੇਮਿਕਾ ਦੇ ਬੱਚੇ ਨੂੰ ਕਰ ਲਿਆ ਅਗਵਾ, ਇੰਝ ਚੜਿਆ ਪੁਲਸ ਹੱਥੇ

ਨੈਸ਼ਨਲ ਡੈਸਕ : ਗੁਜਰਾਤ ਵਿਚ ਇਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦੇ 2 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਜਿਸ ਤੋਂ ਬਾਅਦ ਸ਼ਿਕਾਇਤ ਮਿਲਣ 'ਤੇ ਪੁਲਸ ਨੇ ਪ੍ਰੇਮੀ ਨੂੰ ਮਹਾਰਾਸ਼ਟਰ ਦੇ ਵਸਈ ਤੋਂ ਫੜ੍ਹ ਕੇ ਬੱਚੇ ਨੂੰ ਬਰਾਮਦ ਕੀਤਾ। ਦਰਅਸਲ ਬੈਂਗਲੁਰੂ ਵਿਚ ਰਹਿਣ ਵਾਲੇ ਮੁਲਜ਼ਮ ਦੇ ਘਰ ਕੋਈ ਬੱਚਾ ਨਹੀਂ ਸੀ ਜਿਸ ਤੋਂ ਬਾਅਦ ਉਸ ਨੇ ਭਰੂਚ ਦੇ ਦਹੇਜ ਵਿਚ ਰਹਿਣ ਵਾਲੀ ਆਪਣੀ ਪ੍ਰੇਮਿਕਾ ਦੇ ਦੋ ਸਾਲ ਦੇ ਬੇਟੇ ਨੂੰ ਅਗਵਾ ਕਰ ਲਿਆ ਸੀ। ਇਸ ਮਾਮਲੇ ਵਿਚ ਪ੍ਰੇਮਿਕਾ ਨੇ ਦਹੇਜ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ।

ਪ੍ਰੇਮੀ ਨੇ ਮਹਿਲਾ ਦੇ ਬੱਚੇ ਨੂੰ ਕਰ ਲਿਆ ਅਗਵਾ
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਮਹਾਰਾਸ਼ਟਰ ਦੇ ਵਸਈ ਤੋਂ ਗ੍ਰਿਫਤਾਰ ਕਰ ਲਿਆ ਤੇ ਬੱਚੇ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ। ਭਰੂਚ ਜ਼ਿਲ੍ਹੇ ਦੇ ਦਹੇਜ ਇਲਾਕੇ ਵਿਚ ਰਹਿਣ ਵਾਲੀ ਮਹਿਲਾ ਦੀ ਸ਼ਿਕਾਇਤ ਦੇ ਮੁਤਾਬਕ ਅਨਿਕ ਕੁਮਾਰ ਯਾਦਵ ਉਸ ਦੇ ਦੋ ਸਾਲ ਦੇ ਬੱਚੇ ਨੂੰ ਅਗਵਾ ਕਰ ਕੇ ਨਾਲ ਲੈ ਗਿਆ ਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਆਈਪੀਸੀ ਦੀ ਧਾਰਾ 137 (2) ਦੇ ਤਹਿਤ ਕੇਸ ਦਰਜ ਕਰ ਕੇ ਵੱਖ-ਵੱਖ ਟੀਮਾਂ ਗਠਿਤ ਕਰ ਕੇ ਮੁਲਜ਼ਮ ਤੇ ਅਗਵਾ ਕੀਤੇ ਬੱਚੇ ਦੀ ਤਲਾਸ਼ ਸ਼ੁਰੂ ਕੀਤੀ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਭਰੂਚ ਡਵਿਜ਼ਨ ਦੇ ਡੀਐੱਸਪੀ ਨੇ ਦੱਸਿਆ ਕਿ ਵਰਤਮਾਨ ਵਿਚ ਦਹੇਜ ਵਿਚ ਰਹਿ ਰਹੀ ਮਹਿਲਾ ਤੇ ਮੁਲਜ਼ਮ ਅਨਿਲ ਕੁਮਾਰ ਦੇ ਵਿਚਾਲੇ ਪ੍ਰੇਮ ਸਬੰਧ ਸਨ। ਹਾਲਾਂਕਿ ਮੁਲਜ਼ਮ ਵੀ ਵਿਆਹਿਆ ਹੋਇਆ ਸੀ ਪਰ ਉਸ ਦੇ ਘਰ ਕੋਈ ਬੱਚਾ ਨਹੀਂ ਸੀ।

ਉਹ ਆਪਣੀ ਪ੍ਰੇਮਿਕਾ ਦੇ ਬੱਚੇ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਸੀ ਤੇ ਬੱਚੇ ਨੂੰ ਆਪਣੇ ਨਾਲ ਬੈਂਗਲੁਰੂ ਤੋਂ ਲੈ ਕੇ ਜਾ ਰਿਹਾ ਸੀ। ਇਸ ਮਾਮਲੇ ਵਿਚ ਮਹਿਲਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਤੇ ਪੁਲਸ ਨੇ ਹੋਰਾਂ ਸੂਬਿਆਂ ਨੂੰ ਇਸ ਦੀ ਜਾਣਕਾਰੀ ਦੇ ਕੇ ਬੱਚੇ ਦੀ ਤਲਾਸ਼ ਸ਼ੁਰੂ ਕੀਤੀ ਸੀ। ਮਹਾਰਾਸ਼ਟਰ ਦੇ ਵਸਈ ਰੇਲਵੇ ਪੁਲਸ ਨੇ ਮੁਲਜ਼ਮ ਨੂੰ ਬੱਚੇ ਦੇ ਨਾਲ ਫੜ੍ਹ ਲਿਆ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। 


author

Baljit Singh

Content Editor

Related News