ਕੁੜੀ ਦਾ ਕਿਤੇ ਹੋਰ ਹੋ ਗਿਆ ਰਿਸ਼ਤਾ, ਟੁੱਟੇ ਦਿਲ ਦੇ ਆਸ਼ਕ ਨੇ ਜੋ ਕੀਤਾ, ਜਾਣ ਰਹਿ ਜਾਓਗੇ ਦੰਗ

Monday, Jun 23, 2025 - 03:10 PM (IST)

ਕੁੜੀ ਦਾ ਕਿਤੇ ਹੋਰ ਹੋ ਗਿਆ ਰਿਸ਼ਤਾ, ਟੁੱਟੇ ਦਿਲ ਦੇ ਆਸ਼ਕ ਨੇ ਜੋ ਕੀਤਾ, ਜਾਣ ਰਹਿ ਜਾਓਗੇ ਦੰਗ

ਕੰਨੌਜ- ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਦੇ ਸੌਰਿਖ ਖੇਤਰ 'ਚ ਇਕ ਨੌਜਵਾਨ ਨੇ ਸੋਮਵਾਰ ਤੜਕੇ ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਆਪਣੀ ਪ੍ਰੇਮਿਕਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ 'ਚ ਖ਼ੁਦਕੁਸ਼ੀ ਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਸੌਰਿਖ ਥਾਣਾ ਖੇਤਰ ਦੇ ਕੁਠਲਾ ਪਿੰਡ ਵਾਸੀ ਦੇਵਾਂਸ਼ੂ (22) ਦਾ ਗੁਆਂਢ ਦੇ ਪਿੰਡ ਸੁਲਤਾਨਪੁਰ ਦੀ ਰਹਿਣ ਵਾਲੀ ਦੀਪਤੀ ਨਾਲ ਪ੍ਰੇਮ ਪ੍ਰਸੰਗ ਸੀ। ਕਰੀਬ 15 ਦਿਨ ਪਹਿਲਾਂ ਦੀਪਤੀ ਦੇ ਪਰਿਵਾਰ ਨੇ ਉਸ ਦਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ ਸੀ, ਜਿਸ ਤੋਂ ਦੇਵਾਂਸ਼ੂ ਨਾਰਾਜ਼ ਸੀ। ਉਨ੍ਹਾਂ ਦੱਸਿਆ ਕਿ ਵਿਆਹ ਤੈਅ ਹੋਣ ਤੋਂ ਬਾਅਦ ਦੀਪਤੀ ਨੇ ਦੇਵਾਂਸ਼ੂ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ, ਜਿਸ ਤੋਂ ਉਹ ਗੁੱਸੇ ਸੀ। 

ਸੂਤਰਾਂ ਅਨੁਸਾਰ ਦੇਵਾਂਸ਼ੂ ਸੋਮਵਾਰ ਤੜਕੇ ਕਰੀਬ 3 ਵਜੇ ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਲੈ ਕੇ ਦੀਪਤੀ ਦੇ ਘਰ ਪਹੁੰਚਿਆ। ਉਨ੍ਹਾਂ ਦੱਸਿਆ ਕਿ ਦੇਵਾਂਸ਼ੂ ਘਰ 'ਚ ਸੌਂ ਰਹੀ ਦੀਪਤੀ ਨੂੰ ਗੋਲੀ ਮਾਰ ਕੇ ਫਰਾਰ ਹੋ ਗਿਆ ਅਤੇ ਕੁਝ ਦੂਰ ਜਾ ਕੇ ਖ਼ੁਦ ਨੂੰ ਵੀ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਵੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਘਰੋਂ ਬਾਹਰ ਆਏ ਤਾਂ ਦੇਵਾਂਸ਼ੂ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ ਅਤੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਵਿਨੋਦ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਪੁਲਸ ਸਾਰੇ ਬਿੰਦੂਆਂ 'ਤੇ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News