ਰੇਲਵੇ ਕਰਮਚਾਰੀ ਨੇ ਦਿਖਾਈ ਮੁਸਤੈਦੀ: ਦਿਲ ਦਾ ਦੌਰਾ ਪੈਣ ’ਤੇ CPR ਦੇ ਕੇ ਬਚਾਈ ਯਾਤਰੀ ਦੀ ਜਾਨ
Tuesday, Oct 13, 2026 - 11:51 AM (IST)
ਪਠਾਨਕੋਟ (ਆਦਿੱਤਿਆ)- ਜੰਮੂ ਮੰਡਲ ਦੇ ਜੰਮੂਤਵੀ ਰੇਲਵੇ ਸਟੇਸ਼ਨ ’ਤੇ ਮਨੁੱਖਤਾ ਅਤੇ ਫਰਜ਼ ਪ੍ਰਤੀ ਸਮਰਪਣ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ। ਰੇਲਗੱਡੀ ਨੰਬਰ 11077 ਝੇਲਮ ਐਕਸਪ੍ਰੈੱਸ ਰਾਹੀਂ ਸਫ਼ਰ ਕਰ ਕੇ ਪਲੇਟਫਾਰਮ ਨੰਬਰ 6 ਅਤੇ 7 ’ਤੇ ਉਤਰੇ ਇਕ ਯਾਤਰੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਹ ਪਲੇਟਫਾਰਮ ’ਤੇ ਹੀ ਬੇਹੋਸ਼ ਹੋ ਕੇ ਡਿੱਗ ਪਿਆ।
ਇਸ ਦੌਰਾਨ ਡਿਊਟੀ ’ਤੇ ਮੌਜੂਦ ਇਲੈਕਟ੍ਰਿਕ ਵਿਭਾਗ ਦੇ ਸਹਾਇਕ ਏ. ਸੀ. ਬਬਲੂ ਕੁਮਾਰ ਨੇ ਬਿਨਾਂ ਸਮਾਂ ਗਵਾਏ ਤੁਰੰਤ ਮੌਕੇ ’ਤੇ ਪਹੁੰਚ ਕੇ ਯਾਤਰੀ ਨੂੰ ਸੀ. ਪੀ. ਆਰ. ਦਿੱਤਾ, ਜਿਸ ਨਾਲ ਯਾਤਰੀ ਦੀ ਸਾਹ-ਕਿਰਿਆ ਬਹਾਲ ਹੋਈ ਅਤੇ ਹਾਲਤ ’ਚ ਸੁਧਾਰ ਆਇਆ। ਇਸ ਤੋਂ ਬਾਅਦ ਰੇਲਵੇ ਸੁਰੱਖਿਆ ਬਲ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਯਾਤਰੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਸੈਰ ਕਰ ਰਹੀ ਔਰਤ ਨਾਲ ਪਖੰਡੀ ਬਾਬਾ ਕਰ ਗਿਆ ਵੱਡਾ ਕਾਂਡ, ਹੋਸ਼ 'ਚ ਆਈ ਤਾਂ ਰਹਿ ਗਈ ਹੱਕੀ-ਬੱਕੀ
ਇਸ ਸ਼ਲਾਘਾਯੋਗ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਜੰਮੂ ਦੇ ਮੰਡਲ ਰੇਲ ਪ੍ਰਬੰਧਕ ਵਿਵੇਕ ਕੁਮਾਰ ਨੇ ਕਿਹਾ ਕਿ ਕਰਮਚਾਰੀ ਨੇ ਆਪਣੀ ਸੂਝ-ਬੂਝ, ਮੁੱਢਲੀ ਸਹਾਇਤਾ ਦੇ ਗਿਆਨ ਅਤੇ ਤੁਰੰਤ ਲਏ ਫੈਸਲੇ ਨਾਲ ਇਕ ਅਨਮੋਲ ਜਾਨ ਬਚਾਈ ਹੈ, ਜੋ ਬਾਕੀ ਰੇਲਵੇ ਕਰਮਚਾਰੀਆਂ ਲਈ ਵੀ ਪ੍ਰੇਰਣਾ ਸਰੋਤ ਹੈ।
ਇਹ ਵੀ ਪੜ੍ਹੋ- ਪੰਜਾਬ ਦੇ 9 ਸਾਲਾ ਮਿਹਰਦੀਪ ਸਿੰਘ ਨੇ ਰਚਿਆ ਇਤਿਹਾਸ, ਛੋਟੀ ਉਮਰੇ ਬਣਾਇਆ ਵਰਲਡ ਰਿਕਾਰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
