ਹਿੰਦੂ ਕੁੜੀਆਂ ਨੂੰ ਧਮਕਾਇਆ- ਮੁਸਲਿਮ ਬਣ ਜਾਓ, ਨਹੀਂ ਤਾਂ ਮੂੰਹ ਵਿਖਾਉਣ ਜੋਗੀਆਂ ਨਹੀਂ ਰਹੋਗੀਆਂ

Sunday, Jan 08, 2023 - 11:00 AM (IST)

ਹਿੰਦੂ ਕੁੜੀਆਂ ਨੂੰ ਧਮਕਾਇਆ- ਮੁਸਲਿਮ ਬਣ ਜਾਓ, ਨਹੀਂ ਤਾਂ ਮੂੰਹ ਵਿਖਾਉਣ ਜੋਗੀਆਂ ਨਹੀਂ ਰਹੋਗੀਆਂ

ਇੰਦੌਰ- ਸਥਾਨਕ ਪੁਲਸ ਨੇ ਲਵ ਜੇਹਾਦ ਨੂੰ ਲੈ ਕੇ 2 ਮੁਸਲਿਮ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਨੇ 2 ਹਿੰਦੂ ਕੁੜੀਆਂ ਨੂੰ ਧਮਕਾਇਆ ਅਤੇ ਉਨ੍ਹਾਂ ਨੂੰ ਵਿਆਹ ਕਰਵਾ ਕੇ ਮੁਸਲਿਮ ਬਣਨ ਲਈ ਕਿਹਾ। ਇੰਨਾ ਹੀ ਨਹੀਂ, ਇਨ੍ਹਾਂ ਨੇ ਕੁੜੀਆਂ ਨੂੰ ਧਮਕੀ ਦਿੱਤੀ ਕਿ ਜੇ ਉਹ ਵਿਆਹ ਕਰਵਾ ਕੇ ਮੁਸਲਿਮ ਨਾ ਬਣੀਆਂ ਤਾਂ ਮੂੰਹ ਵਿਖਾਉਣ ਜੋਗੀਆਂ ਨਹੀਂ ਰਹਿਣਗੀਆਂ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਸ ਮੁਤਾਬਕ ਜਿਨ੍ਹਾਂ 2 ਹਿੰਦੂ ਕੁੜੀਆਂ ਨੂੰ ਧਮਕਾਇਆ ਜਾ ਰਿਹਾ ਸੀ, ਉਹ ਨਾਬਾਲਗ ਹਨ। ਮੁਲਜ਼ਮਾਂ ਦੀ ਪਛਾਣ ਵਾਹਿਦ ਤੇ ਅਮਾਨ ਵਜੋਂ ਕੀਤੀ ਗਈ ਹੈ। ਪੀੜਤਾਂ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰ ਰਹੇ ਸਨ ਅਤੇ ਉਨ੍ਹਾਂ ’ਤੇ ਵਿਆਹ ਕਰਵਾਉਣ ਦਾ ਦਬਾਅ ਬਣਾ ਰਹੇ ਸਨ। ਜਦੋਂ ਲੜਕੀਆਂ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮਾਂ ਨੇ ਕਿਹਾ ਕਿ ਹਿੰਦੂ ਸਮਾਜ ’ਚ ਤੁਹਾਡੀ ਕੋਈ ਕੀਮਤ ਨਹੀਂ। ਸਾਡੇ ਨਾਲ ਵਿਆਹ ਕਰਵਾ ਲਵੋ ਅਤੇ ਮੁਸਲਿਮ ਬਣ ਜਾਓ। ਫਿਲਹਾਲ ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਅਸ਼ਲੀਲ ਹਰਕਤਾਂ ਕਰਨ ਅਤੇ ਮੱਧ ਪ੍ਰਦੇਸ਼ ਧਾਰਮਿਕ ਸੁਤੰਤਰਤਾ ਐਕਟ ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।


author

Tanu

Content Editor

Related News