ਆਨਰ ਕਿਲਿੰਗ : ਪ੍ਰੇਮੀ ਜੋੜੇ ਨੂੰ ਗੋਲੀਆਂ ਮਾਰੀਆਂ, ਕੁੜੀ ਦੀ ਮੌਤ

Wednesday, Feb 23, 2022 - 10:16 AM (IST)

ਆਨਰ ਕਿਲਿੰਗ : ਪ੍ਰੇਮੀ ਜੋੜੇ ਨੂੰ ਗੋਲੀਆਂ ਮਾਰੀਆਂ, ਕੁੜੀ ਦੀ ਮੌਤ

ਸ਼ਾਹਜਹਾਂਪੁਰ (ਵਾਰਤਾ)– ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿਚ ਆਨਰ ਕਿਲਿੰਗ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪ੍ਰੇਮ ਪ੍ਰਸੰਗ ਕਾਰਨ ਪ੍ਰੇਮੀ ਅਤੇ ਪ੍ਰੇਮਿਕਾ ਨੂੰ ਗੋਲੀ ਮਾਰ ਦਿੱਤੀ ਗਈ। ਆਪਣੇ ਹੀ ਭਰਾਵਾਂ ਦੀ ਗੋਲੀ ਲੱਗਣ ਨਾਲ ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਲੜਕੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਸਥਾਨਕ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਅਜੀਬ ਬੀਮਾਰੀ ਨਾਲ ਜੂਝ ਰਹੀਆਂ ਜੁੜਵਾ ਭੈਣਾਂ ਇਸ ਵਾਰ ਨਹੀਂ ਪਾ ਸਕੀਆਂ ਵੋਟ

ਸੂਚਨਾ ਮਿਲਣ ’ਤੇ ਪੁਲਸ ਸੁਪਰਡੈਂਟ ਐੱਸ. ਆਨੰਦ ਘਟਨਾ ਵਾਲੀ ਜਗ੍ਹਾ ਦਾ ਨਿਰੀਖਣ ਕਰਨ ਪੁੱਜੇ। ਪੁਲਸ ਮੁਤਾਬਕ ਇਹ ਵਾਰਦਾਤ ਥਾਣਾ ਜਲਾਲਾਬਾਦ ਖੇਤਰ ਦੇ ਕਕਰਾਹ ਪਿੰਡ ਦੀ ਹੈ। ਇਸ ਪਿੰਡ ਦੇ ਵਾਸੀ 22 ਸਾਲਾ ਸਨੋਜ ਦਾ ਆਪਣੇ ਹੀ ਗੁਆਂਢ ਦੀ ਕੁੜੀ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੀ ਰਾਤ ਕੁੜੀ ਘਰੋਂ ਗਾਇਬ ਹੋ ਗਈ। ਉਸ ਦੇ ਘਰ ਵਾਲਿਆਂ ਨੂੰ ਸ਼ੱਕ ਸੀ ਕਿ ਕੁੜੀ ਸਨੋਜ ਨੂੰ ਮਿਲਣ ਗਈ ਹੈ। ਸੋਮਵਾਰ ਦੀ ਸ਼ਾਮ ਨੂੰ ਕੁੜੀ ਦੇ ਭਰਾ ਰਾਜੀਵ, ਸੁਸ਼ੀਲ, ਮੁਲਾਇਮ ਅਤੇ ਨਰਸਿੰਘ ਨੇ ਪਿਤਾ ਹਾਕਿਮ ਦੇ ਨਾਲ ਮਿਲ ਕੇ ਪ੍ਰੇਮੀ ਜੋੜੇ ਨੂੰ ਇਕੱਠੇ ਫੜ ਕੇ ਗੋਲੀ ਮਾਰ ਦਿੱਤੀ। ਸਿਰ ਵਿਚ ਗੋਲੀ ਲੱਗਣ ਨਾਲ ਪ੍ਰੀਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਸਨੋਜ ਦੇ ਪੇਟ ਅਤੇ ਕਨਪਟੀ ਵਿਚ ਗੋਲੀ ਲੱਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News