ਪ੍ਰੇਮ ਪ੍ਰਸੰਗ ਕਾਰਨ ਹੋਇਆ ਬੋਲ-ਕਬੋਲ, ਦੋਸਤ ਨੇ ਹੀ ਗੋਲ਼ੀ ਮਾਰ ਕੀਤਾ ਨੌਜਵਾਨ ਦਾ ਕਤਲ

Wednesday, Nov 18, 2020 - 11:58 AM (IST)

ਪ੍ਰੇਮ ਪ੍ਰਸੰਗ ਕਾਰਨ ਹੋਇਆ ਬੋਲ-ਕਬੋਲ, ਦੋਸਤ ਨੇ ਹੀ ਗੋਲ਼ੀ ਮਾਰ ਕੀਤਾ ਨੌਜਵਾਨ ਦਾ ਕਤਲ

ਮਹੋਬਾ- ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਦੇ ਅਜਨਰ ਥਾਣਾ ਖੇਤਰ ਦੇ ਮਹੁਆ ਬਾਂਧ ਪਿੰਡ 'ਚ ਇਕ ਕੁੜੀ ਨਾਲ ਪ੍ਰੇਮ ਪ੍ਰਸੰਗ ਕਾਰਨ ਇਕ ਨੌਜਵਾਨ ਦੀ ਉਸ ਦੇ ਦੋਸਤ ਨੇ ਗੋਲੀ ਮਾਰ ਨੇ ਹੱਤਿਆ ਕਰ ਦਿੱਤੀ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਅਜਹਰ ਥਾਣੇ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਸ਼ਸ਼ੀ ਕੁਮਾਰ ਪਾਂਡੇ ਨੇ ਬੁੱਧਵਾਰ ਨੂੰ ਦੱਸਿਆ,''ਮਹੁਆ ਬਾਂਧ ਪਿੰਡ 'ਚ ਮੰਗਲਵਾਰ ਸ਼ਾਮ ਕਰੀਬ 6 ਵਜੇ ਗੌਰੀਸ਼ੰਕਰ (20) ਨਾਮੀ ਨੌਜਵਾਨ ਨੂੰ ਉਸ ਦੇ ਪੁਰਾਣੇ ਦੋਸਤ ਨੇ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ 'ਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਇਸ ਤੋਂ ਬਾਅਦ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਨੌਜਵਾਨ ਦੇ ਗਲ਼ੇ 'ਚ ਗੋਲੀ ਲੱਗੀ ਸੀ।

ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ

ਉਨ੍ਹਾਂ ਨੇ ਦੱਸਿਆ,''ਇਸ ਸਿਲਸਿਲੇ 'ਚ ਮ੍ਰਿਤਕ ਨੌਜਵਾਨ ਗੌਰੀਸ਼ੰਕਰ ਦੇ ਪੁਰਾਣੇ ਦੋਸਤ ਸ਼ਿਵਮ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਲਾਸ਼ ਦਾ ਬੁੱਧਵਾਰ ਨੂੰ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।'' ਹੁਣ ਤੱਕ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਐੱਸ.ਐੱਚ.ਓ. ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਅਤੇ ਦੋਸ਼ੀ ਨੌਜਵਾਨ ਪੁਰਾਣੇ ਦੋਸਤ ਹਨ। ਮੰਗਲਵਾਰ ਸ਼ਾਮ ਕਰੀਬ 6 ਵਜੇ ਗੌਰੀਸ਼ੰਕਰ ਪਿੰਡ ਦੇ ਸ਼ਿਵ ਮੰਦਰ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ, ਉਦੋਂ ਮੋਟਰਸਾਈਕਲ 'ਤੇ ਪਹੁੰਚੇ ਸ਼ਿਵਮ ਨੇ ਉਸ ਦੇ ਗਲ਼ੇ 'ਚ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ।'' ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਤੋਂ ਦੱਸਿਆ ਕਿ ਪਿਛਲੇ ਸਾਲ ਇਕ ਕੁੜੀ ਨਾਲ ਪ੍ਰੇਮ ਪ੍ਰਸੰਗ ਨੂੰ ਲੈ ਕੇ ਦੋਹਾਂ ਦਰਮਿਆਨ ਕਹਾਸੁਣੀ ਹੋਈ ਸੀ, ਜਿਸ ਨੂੰ ਦੋਹਾਂ ਦੇ ਪਰਿਵਾਰ ਵਾਲਿਆਂ ਨੇ ਸਮਝਾ ਕੇ ਸ਼ਾਂਤ ਕਰਵਾ ਦਿੱਤਾ ਸੀ। ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਸ਼ਿਵਮ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।''

ਇਹ ਵੀ ਪੜ੍ਹੋ : ਹੈਰਾਨੀਜਨਕ! ਵਿਧਵਾ ਨੇ ਕੀਤਾ ਵਿਆਹ ਤੋਂ ਇਨਕਾਰ ਤਾਂ ਕੱਟ ਦਿੱਤੀ ਜੀਭ ਤੇ ਨੱਕ


author

DIsha

Content Editor

Related News