ਆਨਲਾਈਨ ਸ਼ਾਪਿੰਗ ਦੇ ਚੱਕਰ ''ਚ 2 ਲੱਖ ਰੁਪਏ ਗਵਾਏ

02/25/2018 5:00:22 PM

ਦੇਹਰਾਦੂਨ— ਉਤਰਾਖੰਡ 'ਚ ਇਕ ਔਰਤ ਨੇ 14 ਲੱਖ ਦਾ ਇਨਾਮ ਪਾਉਣ ਦੇ ਚੱਕਰ 'ਚ 2 ਲੱਖ ਰੁਪਏ ਗਵਾ ਦਿੱਤੇ। ਖੁਦ ਨੂੰ ਠੱਗੇ ਜਾਣ ਦਾ ਪਤਾ ਲੱਗਣ 'ਤੇ ਉਸ ਨੇ ਪੁਲਸ ਦੀ ਸ਼ਰਨ ਲਈ। ਪੁਲਸ ਬੁਲਾਰੇ ਨੇ ਦੱਸਿਆ ਕਿ ਦੇਹਰਾਦੂਨ ਜ਼ਿਲੇ 'ਚ ਬੇਬੀ ਸਜਵਾਨ ਪਤਨੀ ਪ੍ਰੀਤਮ ਸਿੰਘ ਸਜਵਾਨ ਵਾਸੀ ਨਥੂਵਾਵਾਲਾ ਨੇ ਸ਼ਨੀਵਾਰ ਸ਼ਾਮ ਰਾਏਪੁਰ ਥਾਣੇ 'ਚ ਇਕ ਲਿਖਤੀ ਸ਼ਿਕਾਇਤ ਦਿੱਤੀ। ਜਿਸ 'ਚ ਵਾਦਿਨੀ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੇ ਆਨਲਾਈਨ ਸ਼ਾਪਿੰਗ ਸਾਈਟ ਤੋਂ 1500 ਰੁਪਏ ਦਾ ਸੋਫਾ ਸੈੱਟ ਦਾ ਕਵਰ ਖਰੀਦਿਆ ਸੀ। ਖਰੀਦਦਾਰੀ ਤੋਂ ਬਾਅਦ ਉਨ੍ਹਾਂ ਦੇ ਮੋਬਾਇਲ 'ਤੇ ਇਕ ਫੋਨ ਆਇਆ, ਜਿਸ 'ਚ ਉਨ੍ਹਾਂ ਨੂੰ ਉਕਤ ਆਨਲਾਈਨ ਖਰੀਦਦਾਰੀ ਦੇ ਏਵਜ 'ਚ 14,80,000 (14 ਲੱਖ 80 ਹਜ਼ਾਰ) ਦਾ ਇਨਾਮ ਨਿਕਲਣ ਦੀ ਗੱਲ ਕਹੀ ਗਈ।
ਨਾਲ ਹੀ ਉਕਤ ਇਨਾਮ ਦੀ ਧਨ ਰਾਸ਼ੀ ਪ੍ਰਾਪਤ ਕਰਨ ਦੇ ਏਵਜ਼ 'ਚ ਵੱਖ-ਵੱਖ ਬੈਂਕ ਖਾਤਿਆਂ 'ਚ ਵੱਖ-ਵੱਖ ਤਰੀਕਾਂ 'ਚ ਕੁੱਲ 2 ਲੱਖ ਰੁਪਏ ਮੰਗਵਾਏ ਗਏ। 2 ਲੱਖ ਰੁਪਏ ਦਾ ਭੁਗਤਾਨ ਕਰਨ ਤੋਂ ਬਾਅਦ ਵੀ ਇਨਾਮ ਦੀ ਰਕਮ ਨਾ ਮਿਲਣ 'ਤੇ ਉਨ੍ਹਾਂ ਨੂੰ ਆਪਣੇ ਨਾਲ ਹੋਈ ਧੋਖਾਧੜੀ ਦਾ ਅਹਿਸਾਸ ਹੋਇਆ। ਬੁਲਾਰੇ ਨੇ ਦੱਸਿਆ ਕਿ ਵਾਦਿਨੀ ਵੱਲੋਂ ਇਨਾਮ ਦਾ ਲਾਲਚ ਦੇ ਕੇ ਪੈਸੇ ਠੱਗਣ ਦੇ ਸੰਬੰਧ 'ਚ ਥਾਣਾ ਰਾਏਪੁਰ 'ਚ ਦਿੱਤੇ ਗਏ ਪ੍ਰਾਰਥਨਾ ਪੱਤਰ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News