ਪੰਜਾਬ ਨੈਸ਼ਨਲ ਬੈਂਕ ''ਚ ਡਾਕਾ, ਲੱਖਾਂ ਦੀ ਨਕਦੀ ਲੈ ਗਏ ਲੁਟੇਰੇ
Monday, Aug 05, 2024 - 02:23 PM (IST)
ਨੈਸ਼ਨਲ ਡੈਸਕ : ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ 'ਚ ਅੱਜ ਡਾਕਾ ਵੱਜਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਹਥਿਆਰਾ ਦੀ ਨੋਕ 'ਤੇ ਬੈਂਕ ਅੰਦਰੋ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਹਨ। ਜਾਣਕਾਰੀ ਮੁਤਾਬਕ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸੋਮਵਾਰ ਨੂੰ ਦਿਨ ਦਿਹਾੜੇ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।PNB 'ਚ ਸ਼ਰੇਆਮ ਲੁੱਟ ਦੀ ਘਟਨਾ ਨੇ ਸਨਸਨੀ ਮਚਾ ਦਿੱਤੀ ਹੈ। ਲੁਟੇਰੇ ਬੈਂਕ ਦੇ ਬਾਹਰਲੇ ਦਰਵਾਜ਼ਿਆਂ ਨੂੰ ਬੰਦ ਕਰ ਗਏ ਅਤੇ ਹਥਿਆਰ ਲੈ ਕੇ ਫ਼ਰਾਰ ਹੋ ਗਏ।
ਗਾਹਕ ਬਣਕੇ ਬੈਂਕ 'ਚ ਦਾਖਲ ਹੋਏ ਅਪਰਾਧੀ
ਪ੍ਰਾਪਤ ਜਾਣਕਾਰੀ ਅਨੁਸਾਰ ਪਟਨਾ ਦੇ ਪਾਲੀਗੰਜ ਦੇ ਦੁਲਹਿਨ ਬਾਜ਼ਾਰ ਇਲਾਕੇ ਵਿੱਚ ਸਥਿਤ ਪੀ. ਐੱਨ. ਬੀ. ਸ਼ਾਖਾ ਵਿੱਚ ਅਪਰਾਧੀ ਆਸਾਨੀ ਨਾਲ ਦਾਖ਼ਲ ਹੋ ਗਏ ਸਨ। ਬੈਂਕ ਦੇ ਅੰਦਰ ਬਦਮਾਸ਼ਾਂ ਨੇ ਹਥਿਆਰਾਂ ਦੀ ਮਦਦ ਨਾਲ ਬੈਂਕ ਕਰਮਚਾਰੀਆਂ ਅਤੇ ਉੱਥੇ ਮੌਜੂਦ ਗਾਹਕਾਂ ਨੂੰ ਬੰਦੀ ਬਣਾ ਲਿਆ। ਇਸ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਆਰਾਮ ਨਾਲ ਭੱਜ ਗਏ।
ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਸ ਟੀਮ
ਬੈਂਕ ਲੁੱਟ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ। ਪੁਲਸ ਬੈਂਕ ਦੇ ਅੰਦਰ ਮੌਜੂਦ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੈਂਕ ਖੁੱਲ੍ਹਣ ਦੇ ਕੁਝ ਘੰਟੇ ਬਾਅਦ ਹੀ ਲੁੱਟ ਦੀ ਵਾਰਦਾਤ
ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਪਾਲੀਗੰਜ ਦੇ ਦੁਲਹੀਨਬਾਜ਼ਾਰ ਥਾਣਾ ਖੇਤਰ ਦੇ ਅਧੀਨ ਕੋਰਈਆ ਪਿੰਡ 'ਚ ਸਥਿਤ ਪੀ. ਐੱਨ. ਬੀ. ਬ੍ਰਾਂਚ 'ਚ ਬੈਂਕ ਖੁੱਲ੍ਹਣ ਦੇ ਕੁਝ ਹੀ ਮਿੰਟਾਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਸ ਟੀਮ ਬੈਂਕ ਡਕੈਤੀ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਬਿਹਾਰ ਵਿੱਚ ਬੈਂਕਾਂ, ਗਹਿਣਿਆਂ ਦੀਆਂ ਦੁਕਾਨਾਂ, ਘਰਾਂ ਅਤੇ ਪੈਟਰੋਲ ਪੰਪਾਂ ਨੂੰ ਲੁੱਟਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਹਾਲ ਹੀ ਵਿੱਚ ਪੂਰਨੀਆ ਜ਼ਿਲ੍ਹੇ ਵਿੱਚ ਤਨਿਸ਼ਕ ਜਿਊਲਰੀ ਦੀ ਦੁਕਾਨ ਤੋਂ 3 ਕਰੋੜ ਰੁਪਏ ਦਾ ਸੋਨਾ ਲੁੱਟਿਆ ਗਿਆ ਸੀ।