ਪਬ ਕਾਂਡ: 2 ਸਹਿ-ਮਾਲਕਾਂ ਵਿਰੁੱਧ ਲੁੱਕਆਊਟ ਨੋਟਿਸ ਜਾਰੀ
Sunday, Dec 31, 2017 - 10:00 AM (IST)

ਮੁੰਬਈ— ਲੋਅਰ ਪਰੇਲ ਇਲਾਕੇ 'ਚ ਇਕ ਇਮਾਰਤ ਦੀ ਛੱਤ 'ਤੇ ਸਥਿਤ ਪੱਬ ਦੇ 2 ਸਹਿ-ਮਾਲਕਾਂ ਵਿਰੁੱਧ ਪੁਲਸ ਨੇ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਇਸ ਪੱਬ 'ਚ ਬੀਤੇ ਦਿਨ ਜਨਮ ਦਿਨ ਦੇ ਜਸ਼ਨ ਦੌਰਾਨ ਲੱਗੀ ਅੱਗ ਦੀ ਘਟਨਾ ਵਿਚ 14 ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਰ ਮੁਲਾਜ਼ਮਾਂ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੀ ਗਰੇਡ ਹਾਸਪੀਟੈਲਿਟੀ ਵੱਲੋਂ ਸੰਚਾਲਤ '1 ਏਬਵ' ਦੇ ਸਹਿ-ਮਾਲਕਾਂ ਹਿਤੇਸ਼ ਸਾਂਘਵੀ ਅਤੇ ਜਿਗਰ ਸਾਂਘਵੀ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।