ਲੰਮੇ ਸਮੇਂ ਤੱਕ ਥਕਾਵਟ ਝੱਲੀ ਤਾਂ ਹੋ ਸਕਦੇ ਹੋ ਬਰਨਆਉਟ ਦੇ ਸ਼ਿਕਾਰ

Wednesday, Jan 15, 2020 - 09:14 PM (IST)

ਲੰਮੇ ਸਮੇਂ ਤੱਕ ਥਕਾਵਟ ਝੱਲੀ ਤਾਂ ਹੋ ਸਕਦੇ ਹੋ ਬਰਨਆਉਟ ਦੇ ਸ਼ਿਕਾਰ

ਨਵੀਂ ਦਿੱਲੀ (ਸ. ਟ.) ਜਿਹੜੇ ਲੋਕ ਖੁਦ ਨੂੰ ਹਰ ਸਮੇਂ ਥੱਕਿਆ-ਥੱਕਿਆ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਬਰਨਆਉਟ ਦਾ ਸ਼ਿਕਾਰ ਹੋ ਚੁਕੇ ਹਨ ਜੋ ਕਿ ਇਕ ਤਰ੍ਹਾਂ ਦਾ ਸਿੰਡ੍ਰੋਮ ਹੈ। ਇਹ ਗੱਲ ਹੁਣੇ ਜਿਹੇ ਇਕ ਸਟੱਡੀ ਵਿਚ ਸਾਹਮਣੇ ਆਈ ਹੈ।

ਵਾਈਟਲ ਐਗਜਾਸ਼ਨ, ਜਿਸ ਨੂੰ ਆਮ ਤੌਰ 'ਤੇ ਬਰਨਆਉਟ ਸਿੰਡ੍ਰੋਮ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਇਹ ਲੰਮੇ ਸਮੇਂ ਤੱਕ ਸਟ੍ਰੈੱਸ ਵਿਚ ਰਹਿਣ ਕਾਰਨ ਹੁਦਾ ਹੈ। ਜੋ ਲੋਕ ਵਰਕ ਪਲੇਸ ਜਾਂ ਘਰ ਵਿਚ ਕਿਸੇ ਕਾਰਨ ਤਣਾਓ ਵਿੱਚ ਰਹਿਦੇ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਆ ਸਕਦੀ ਹੈ।

ਡਿਪਰੈਸ਼ਨ ਤੋਂ ਵੱਖਰਾ ਹੁੰਦਾ ਹੈ
ਬਰਨਆਉਟ ਅਤੇ ਡਿਪ੍ਰੈਸ਼ਨ ਵਿਚ ਫਰਕ ਹੁੰਦਾ ਹੈ। ਜੋ ਲੋਕ ਡਿਪਰੈਸ਼ਨ ਵਿਚ ਹੁੰਦੇ ਹਨ, ਉਨ੍ਹਾਂ ਦਾ ਮੂਡ ਹਰ ਸਮੇਂ ਲੋਅ ਰਹਿੰਦਾ ਹੈ। ਇਨ੍ਹਾਂ ਵਿਚ ਆਤਮਵਿਸ਼ਵਾਸ਼ ਦੀ ਕਮੀ ਹੁੰਦੀ ਹੈ। ਜਦਕਿ ਬਰਨਆਉਟ ਦੇ ਸ਼ਿਕਰਾ ਲੋਕਾਂ ਵਿਚ ਚਿੜਚਿੜਾਪਨ ਅਤੇ ਥਕਾਵਟ ਜਿਆਦਾ ਦੇਖਣ ਨੂੰ ਮਿਲਦੀ ਹੈ।

ਅਮੇਰਿਕਾ ਦੀ ਸਾਉੂਥਰਨ ਯੂਨੀਵਰਸਿਟੀ ਦੀ ਸਟੱਡੀ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬਰਨਆਉਟ ਦੀ ਇਹ ਸਥਿਤੀ ਜਿਆਦਾਤਰ ਉਨ੍ਹਾਂ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ ਜੋ ਐਗਜਾਸ਼ਨ ਦਾ ਲੰਮੇ ਸਮੇਂ ਤੱਕ ਸ਼ਿਕਾਰ ਰਹਿੰਦੇ ਹਨ।

ਸਟੱਡੀ ਵਿਚ ਸਾਫ ਹੋਇਆ ਹੈ ਕਿ ਬਹੁਤ ਜਿਆਦਾ ਥਕਾਵਟ, ਸਰੀਰ ਵਿਚ ਸੋਜ ਅਤੇ ਸਾਇਕਾਲੋਜੀਕਲ ਤਣਾਓ ਦਾ ਵਧਣਾ ਇਕ-ਦੂਜੇ ਨਾਲ ਲਿੰਕ ਹੁੰਦਾ ਹੈ। ਜਦੋਂ ਇਹ ਸਥਿਤੀ ਲੰਮੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਹਾਰਟ ਟਿਸ਼ੂਜ਼ ਨੂੰ ਡੈਮੇਜ ਕਰਨ ਦਾ ਕੰਮ ਕਰਦੀ ਹੈ ਜਿਸ ਨਾਲ ਕਿ ਦਿਲ ਦੀ ਧੜਕਣ ਕਦੇ ਘੱਟ ਤਾਂ ਕਦੇ ਵੱਧ ਹੋ ਸਕਦੀ ਹੈ।
ਐਟ੍ਰੀਅਲ ਫਿਬ੍ਰੀਲੇਸ਼ਨ ਦੀ ਸਥਿਤੀ ਵਿਚ ਹਾਰਟ ਬੀਟਸ ਰੈਗੂਲਰ ਤਰੀਕੇ ਨਾਲ ਕੰਮ ਨਹੀਂ ਕਰਦੀ ਹੈ ਅਤੇ ਬਲੱਡ ਕਲਾਟਸ, ਹਾਰਟ ਫੇਲਯਾਰ ਅਤੇ ਦਿਲ ਸਬੰਧੀ ਦੂਜੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।

ਐਗਜਾਸ਼ਨ ਦਾ ਵਧਦੀ ਹੈ ਦਿਲ ਦੀ ਬੀਮਾਰੀ
ਇਹ ਗੱਲ ਪਹਿਲੀਆਂ ਹੋਈਆਂ ਸਟੱਡੀਜ਼ ਵਿਚ ਵੀ ਸਾਫ ਹੋ ਚੁਕੀ ਹੈ ਕਿ ਲੋੜ ਤੋਂ ਵੱਧ ਥਕਾਵਟ ਅਤੇ ਐਗਜਾਸ਼ਨ ਕਾਰਨ ਕਾਰਡਿਓਵਸਕੁਲਰ ਡਿਜੀਜ਼ ਦਾ ਖਤਰਾ ਵੱਧ ਜਾਂਦਾ ਹੈ ਜਿਸ ਨਾਲ ਕਿ ਹਾਰਟ ਅਟੈਕ ਆਦਿ ਦਾ ਖਤਰਾ ਜਿਆਦਾ ਰਹਿੰਦਾ ਹੈ।


author

Karan Kumar

Content Editor

Related News