UP 'ਚ 9 ਵਜੇ ਤੱਕ 10 ਫੀਸਦੀ ਵੋਟਿੰਗ, ਕਈ ਥਾਵਾਂ 'ਤੇ EVM 'ਚ ਖਰਾਬੀ ਦੀਆਂ ਸ਼ਿਕਾਇਤਾਂ

Thursday, Apr 18, 2019 - 10:08 AM (IST)

ਲਖਨਊ- ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਉੱਤਰ ਪ੍ਰਦੇਸ਼ ਦੀਆਂ 8 ਸੀਟਾਂ 'ਤੇ ਅੱਜ ਭਾਵ ਵੀਰਵਾਰ ਨੂੰ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਸੂਬੇ ਦੇ ਮੁੱਖ ਚੋਣ ਅਧਿਕਾਰੀ ਐੱਲ. ਵੇਂਕਟੇਸ਼ਵਰ ਲੂ ਨੇ ਦੱਸਿਆ ਹੈ ਕਿ ਦੂਜੇ ਪੜਾਅ 'ਚ ਸੂਬੇ ਦੀਆਂ 8 ਸੀਟਾਂ ਜਿਨ੍ਹਾਂ 'ਚ ਨਗੀਨਾ, ਅਮਰੋਹਾ, ਬੁਲੰਦਸ਼ਹਿਰ, ਅਲੀਗੜ੍ਹ, ਹਾਥਰਸ, ਮਥੁਰਾ, ਆਗਰਾ ਅਤੇ ਫਤਿਹਪੁਰ 'ਚ ਸਵੇਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ, ਜੋ ਕਿ ਸ਼ਾਮ ਦੇ 6 ਵਜੇ ਤੱਕ ਹੋਣਗੀਆਂ। 

ਕਮਿਸ਼ਨ ਦੇ ਮਾਹਿਰਾਂ ਨੇ ਦੱਸਿਆ ਹੈ ਕਿ ਸਵੇਰੇ 9 ਵਜੇ ਤੱਕ ਲਗਭਗ 10 ਫੀਸਦੀ ਹੀ ਵੋਟਿੰਗ ਹੋਈ। ਵੋਟਾਂ ਸ਼ਾਤੀਮਈ ਢੰਗ ਨਾਲ ਹੋ ਰਹੀਆਂ ਹਨ। ਚੋਣਾਂ ਪ੍ਰਤੀ ਵੋਟਰਾਂ 'ਚ ਚੰਗਾ ਉਤਸ਼ਾਹ ਅਤੇ ਜੋਸ਼ ਨਜ਼ਰ ਆ ਰਿਹਾ ਹੈ। ਪੋਲਿੰਗ ਕੇਂਦਰਾਂ 'ਤੇ ਸਵੇਰੇ ਤੋਂ ਹੀ ਵੋਟਰਾਂ ਦੀ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਹਨ। ਇਸ ਦੌਰਾਨ ਕਈ ਸਥਾਨਾਂ 'ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ 'ਚ ਗੜਬੜੀ ਦੇ ਕਾਰਨ ਵੋਟਾਂ 'ਚ ਸਮੱਸਿਆ ਪੈਦਾ ਹੋਣ ਦੀ ਜਾਣਕਾਰੀ ਵੀ ਮਿਲੀ ਹੈ। 


Iqbalkaur

Content Editor

Related News