ਲੋਕ ਸਭਾ ''ਚ ਮੈਂਬਰਾਂ ਦੇ ਖੜ੍ਹੇ ਹੋ ਕੇ ਗੱਲ ਕਰਨ ''ਤੇ ਬਿਰਲਾ ਨੇ ਜ਼ਾਹਰ ਕੀਤੀ ਨਾਰਾਜ਼ਗੀ

Wednesday, Jul 10, 2019 - 06:01 PM (IST)

ਲੋਕ ਸਭਾ ''ਚ ਮੈਂਬਰਾਂ ਦੇ ਖੜ੍ਹੇ ਹੋ ਕੇ ਗੱਲ ਕਰਨ ''ਤੇ ਬਿਰਲਾ ਨੇ ਜ਼ਾਹਰ ਕੀਤੀ ਨਾਰਾਜ਼ਗੀ

ਨਵੀਂ ਦਿੱਲੀ— ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ 'ਚ ਕਾਰਵਾਈ ਦੌਰਾਨ ਕੁਝ ਮੈਂਬਰਾਂ ਦੇ ਖੜ੍ਹੇ ਹੋ ਕੇ ਆਪਸ 'ਚ ਗੱਲ ਕਰਨ ਨੂੰ ਲੈ ਕੇ ਬੁੱਧਵਾਰ ਨੂੰ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਮੈਂ ਇਸ ਤਰ੍ਹਾਂ ਨਹੀਂ ਹੋਣ ਦਿਆਂਗਾ। ਸਿਫ਼ਰ ਕਾਲ ਦੌਰਾਨ ਬਿਰਲਾ ਨੇ ਕਿਹਾ ਕਿ ਕੁਝ ਮੈਂਬਰ ਸਦਨ 'ਚ ਖੜ੍ਹੇ ਹੋ ਕੇ ਗੱਲ ਕਰਦੇ ਹਨ। ਤੁਸੀਂ ਲੋਕ ਦੱਸੋ ਕਿ ਕੀ ਮੈਂਬਰਾਂ ਨੂੰ ਆਪਣੀ ਸੀਟ 'ਤੇ ਬੈਠ ਕੇ ਹੀ ਸਦਨ ਦੀ ਕਾਰਵਾਈ 'ਚ ਹਿੱਸਾ ਲੈਣਾ ਚਾਹੀਦਾ ਹੈ। ਇੱਧਰ-ਉੱਧਰ ਖੜ੍ਹੇ ਹੋ ਕੇ ਆਪਸ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮੈਂਬਰਾਂ ਨੇ ਇਸ 'ਤੇ ਮੇਜ਼ ਥੱਪਥੱਪਾ ਕੇ ਸਪੀਕਰ ਦੇ ਵਿਚਾਰਾਂ ਦਾ ਸਵਾਗਤ ਕੀਤਾ। ਤ੍ਰਿਣਮੂਲ ਕਾਂਗਰਸ ਦੇ ਆਗੂ ਸੁਦੀਪ ਬੰਦੋਪਾਧਿਆਏ ਨੇ ਕਿਹਾ ਕਿ ਸਪੀਕਰ ਦੇ ਵਿਚਾਰ ਬਹੁਤ ਨੇਕ ਹਨ। ਅਸੀਂ ਸਭ ਪੂਰਾ ਸਹਿਯੋਗ ਦਿਆਂਗੇ।

ਜ਼ਿਕਰਯੋਗ ਹੈ ਕਿ ਸਦਨ 'ਚ ਸੋਮਵਾਰ ਅਤੇ ਮੰਗਲਵਾਰ ਨੂੰ ਆਮ ਬਜਟ 'ਤੇ ਚਰਚਾ ਹੋਈ। ਚਰਚਾ ਨੂੰ ਮੰਗਲਵਾਰ ਨੂੰ ਹੀ ਪੂਰਾ ਕਰਵਾਉਣ ਲਈ ਸਦਨ ਦੀ ਕਾਰਵਾਈ ਦੇਰ ਰਾਤ ਤੱਕ ਸੰਚਾਲਤ ਕੀਤੀ ਗਈ। ਮੰਗਲਵਾਰ ਨੂੰ ਜਦੋਂ ਸਦਨ 'ਚ ਚਰਚਾ ਪੂਰੀ ਕਰਵਾਉਣ ਲਈ ਬੈਠਕ ਦਾ ਸਮਾਂ ਵਧਾਉਣ ਦਾ ਪ੍ਰਸਤਾਵ ਦਿੱਤਾ ਗਿਆ ਸੀ, ਉਦੋਂ ਲੋਕ ਸਭਾ ਸਪੀਕਰ ਬਿਰਲਾ ਨੇ ਐਲਾਨ ਕੀਤਾ ਸੀ ਕਿ ਮੈਂਬਰਾਂ ਲਈ ਭੋਜਨ ਦੀ ਵਿਵਸਥਾ ਕੀਤੀ ਜਾਵੇਗੀ।


author

DIsha

Content Editor

Related News