ਲੋਕ ਸਭਾ ਸਪੀਕਰ ਬਿਰਲਾ ਨੇ ਧਨਖੜ ਨਾਲ ਕੀਤੀ ਮੁਲਾਕਾਤ, ਨਕਲ ਉਤਾਰੇ ਜਾਣ ਦੀ ਘਟਨਾ ''ਤੇ ਚਿੰਤਾ ਪ੍ਰਗਟ ਕੀਤੀ
Wednesday, Dec 20, 2023 - 02:05 PM (IST)
ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਬੁੱਧਵਾਰ ਨੂੰ ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ ਅਤੇ ਕੁਝ ਸੰਸਦ ਮੈਂਬਰਾਂ ਵਲੋਂ ਉੱਪ ਰਾਸ਼ਟਰਪਤੀ ਦੇ ਸੰਵਿਧਾਨ ਅਹੁਦੇ ਦਾ 'ਅਪਮਾਨ ਕਰਨ' ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟ ਕੀਤੀ। ਤ੍ਰਿਣਮੂਲ ਕਾਂਗਰਸ ਦੇ ਨੇਤਾ ਕਲਿਆਣ ਬੈਨਰਜੀ ਨੇ ਸੰਸਦ ਦੇ ਦੋਹਾਂ ਸਦਨਾਂ ਤੋਂ ਵਿਰੋਧੀ ਮੈਂਬਰਾਂ ਦੀ ਮੁਅੱਤਲੀ ਖ਼ਿਲਾਫ਼ ਮੰਗਲਵਾਰ ਨੂੰ ਸੰਸਦ ਦੀਆਂ ਪੌੜ੍ਹੀਆਂ 'ਤੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਧਨਖੜ ਦਾ ਮਜ਼ਾਕ ਉਡਾਇਆ ਸੀ। ਬਿਰਲਾ ਨੇ ਧਨਖੜ ਨਾਲ ਆਪਣੀ ਮੁਲਾਕਾਤ ਦੇ ਵੀਡੀਓ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਅਤੇ ਲਿਖਿਆ,''ਸੰਸਦ ਕੰਪਲੈਕਸ 'ਚ ਕੁਝ ਮਾਨਯੋਗ ਸੰਸਦ ਮੈਂਬਰਾਂ ਵਲੋਂ ਉੱਪ ਰਾਸ਼ਟਰਪਤੀ ਦੇ ਸੰਵਿਧਾਨਕ ਅਹੁਦੇ ਦਾ ਅਪਮਾਨ ਅਤੇ ਮਜ਼ਾਕ ਬਣਾਉਣ ਦੇ ਮਾਮਲੇ 'ਚ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ ਨਾਲ ਮਿਲ ਕੇ ਡੂੰਘੀ ਚਿੰਤਾ ਅਤੇ ਦੁੱਖ ਪ੍ਰਗਟ ਕੀਤਾ।''
Conveyed my deep concerns and anguish @VPIndia and Hon'ble Chairman, Rajyasabha about serious misdemeanor by Hon'ble MPs in Parliament complex demeaning and denigrating the constitutional office of Vice President. pic.twitter.com/LJY0SSUDb9
— Om Birla (@ombirlakota) December 20, 2023
ਇਹ ਵੀ ਪੜ੍ਹੋ: ਵਿਰੋਧੀ ਧਿਰ ਨੇ ਉਡਾਇਆ ਰਾਜ ਸਭਾ ਦੇ ਸਪੀਕਰ ਦਾ ਮਜ਼ਾਕ, ਧਨਖੜ ਬੋਲੇ- ਮੇਰਾ ਅਪਮਾਨ ਕਰ ਰਹੀ ਕਾਂਗਰਸ
ਉਨ੍ਹਾਂ ਕਿਹਾ,''ਹੈਰਾਨ ਕਰਨ ਵਾਲੀ ਗੱਲ ਹੈ ਇਕ ਸੰਸਦ ਮੈਂਬਰ ਨੇ ਵੀਡੀਓਗ੍ਰਾਫ਼ੀ ਕਰ ਕੇ ਇਸ ਨਿੰਦਾਯੋਗ ਕੰਮ ਨੂੰ ਉਤਸ਼ਾਹ ਦਿੱਤਾ। ਇਹ ਗਿਰਾਵਟ ਦਾ ਨਵਾਂ ਪੱਧਰ ਹੈ ਅਤੇ ਲੋਕਤੰਤਰ 'ਚ ਵਿਸ਼ਵਾਸ ਰੱਖਣ ਵਾਲਾ ਕੋਈ ਵੀ ਵਿਅਕਤੀ ਇਸ ਦੀ ਕਦੇ ਸ਼ਲਾਘਾ ਨਹੀਂ ਕਰ ਸਕਦਾ।'' ਲੋਕ ਸਭਾ ਤੋਂ ਮੰਗਲਵਾਰ ਨੂੰ ਵਿਰੋਧੀ ਧਿਰ ਦੇ 49 ਮੈਂਬਰਾਂ ਨੂੰ ਸਦਨ 'ਚ ਤਖ਼ਤੀ ਦਿਖਾਉਣ ਅਤੇ ਆਸਨ ਦੀ ਮਾਣਹਾਨੀ ਦੇ ਦੋਸ਼ 'ਚ ਮੁਅੱਤਲ ਕੀਤਾ ਗਿਆ ਅਤੇ ਦੋਹਾਂ ਸਦਨਾਂ ਦੇ ਹੁਣ ਤੱਕ ਕੁੱਲ 141 ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8