ਹੁਣ ਲੋਕ ਸਭਾ ਸਕੱਤਰੇਤ ''ਤੇ ਮੰਡਰਾਇਆ ਕੋਰੋਨਾ ਦਾ ਖਤਰਾ, ਕਰਮਚਾਰੀ ਮਿਲਿਆ ਪਾਜ਼ੀਟਿਵ
Tuesday, Apr 21, 2020 - 02:02 PM (IST)

ਨਵੀਂ ਦਿੱਲੀ-ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਲੋਕ ਸਭਾ ਸਕੱਤਰੇਤ 'ਚ ਕੋਰੋਨਾਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ। ਦਰਅਸਲ ਲੋਕਸਭਾ ਸਕੱਤਰੇਤ 'ਚ ਕੰਮ ਕਰਨ ਵਾਲਾ ਇਕ ਕਰਮਚਾਰੀ 'ਚ ਕੋਰੋਨਾ ਦੀ ਪੁਸ਼ਟੀ ਹੋਈ। ਉਹ ਹਾਊਸ ਕੀਪਿੰਗ ਡਿਪਾਰਟਮੈਂਟ 'ਚ ਕੰਮ ਕਰਦਾ ਹੈ ਫਿਲਹਾਲ ਉਸ ਦਾ ਇਲਾਜ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਚਲ ਰਿਹਾ ਹੈ।
ਇਕ ਅਧਿਕਾਰੀ ਨੇ ਦੱਸਿਆ ਹੈ ਕਿ ਕਰਮਚਾਰੀ ਲਗਭਗ 10 ਦਿਨ ਪਹਿਲਾਂ ਬੀਮਾਰ ਹੋਇਆ ਸੀ। ਖਾਂਸੀ, ਬੁਖਾਰ ਅਤੇ ਸਰੀਰ 'ਚ ਦਰਦ ਵਰਗੇ ਕੋਰੋਨਾ ਲੱਛਣ ਦਿਸਣ ਤੋਂ ਬਾਅਦ 18 ਅਪ੍ਰੈਲ ਨੂੰ ਜਾਂਚ ਲਈ ਰਾਮ ਮਨੋਹਰ ਲੋਹੀਆ ਹਸਪਤਾਲ ਗਿਆ। 20 ਅਪ੍ਰੈਲ ਨੂੰ ਉਸ ਦੀ ਰਿਪੋਰਟ ਆਈ, ਜਿਸ 'ਚ ਕਰਮਚਾਰੀ ਪਾਜ਼ੀਟਿਵ ਦੱਸਿਆ ਗਿਆ।
ਲੋਕ ਸਭਾ ਦੇ ਸਟਾਫ ਦਾ ਕੋਰੋਨਾ ਇਨਫੈਕਟਡ ਹੋਣ ਦਾ ਮਾਮਲੇ ਸਾਹਮਣੇ ਆਉਣ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਤੋਂ ਵੀ ਇਕ ਮਰੀਜ਼ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ, ਜਿਸ ਕਾਰਨ 125 ਪਰਿਵਾਰਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।
ਤਾਜ਼ਾ ਮਿਲੇ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਦੇਸ਼ 'ਚ 18601 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 590 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 3252 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਦਕਿ 14,759 ਮਾਮਲੇ ਸਰਗਰਮ ਹਨ।
ਇਹ ਵੀ ਪੜ੍ਹੋ- ਰਾਸ਼ਟਰਪਤੀ ਭਵਨ ਤੱਕ ਪਹੁੰਚਿਆ ਕੋਰੋਨਾ, ਆਈਸੋਲੇਸ਼ਨ 'ਚ ਰਹਿਣਗੇ 125 ਪਰਿਵਾਰ