ਸੰਸਦ ਮੈਂਬਰਾਂ ਦੀ ਤਨਖਾਹ ''ਚ ਹੋਵੇਗੀ 30 ਫੀਸਦੀ ਕਟੌਤੀ, ਲੋਕ ਸਭਾ ''ਚ ਪਾਸ ਹੋਇਆ ਬਿੱਲ
Tuesday, Sep 15, 2020 - 06:12 PM (IST)
ਨਵੀਂ ਦਿੱਲੀ- ਲੋਕ ਸਭਾ 'ਚ ਅੱਜ ਯਾਨੀ ਮੰਗਲਵਾਰ ਨੂੰ ਸੰਸਦ ਮੈਂਬਰ ਤਨਖਾਹ, ਭੱਤ ਅਤੇ ਪੈਨਸ਼ਨ (ਸੋਧ) ਬਿੱਲ 2020 ਪਾਸ ਹੋ ਗਿਆ ਹੈ। ਇਸ ਦੇ ਅਧੀਨ ਇਕ ਸਾਲ ਤੱਕ ਸੰਸਦ ਮੈਂਬਰਾਂ ਨੂੰ ਤਨਖਾਹ 30 ਫੀਸਦੀ ਕੱਟ ਕੇ ਮਿਲੇਗੀ। ਜ਼ਿਆਦਾਤਰ ਸੰਸਦ ਮੈਂਬਰਾਂ ਨੇ ਇਸ ਬਿੱਲ ਦਾ ਸਮਰਥਨ ਕੀਤਾ ਪਰ ਉਨ੍ਹਾਂ ਦੀ ਮੰਗ ਰਹੀ ਕਿ ਸਰਕਾਰ ਸੰਸਦ ਮੈਂਬਰ ਫੰਡ 'ਚ ਕਟੌਤੀ ਨਾ ਕਰਨ। ਲੋਕ ਸਭਾ 'ਚ ਬਿੱਲ 'ਤੇ ਚਰਚਾ ਦੌਰਾਨ ਕੁਝ ਸੰਸਦ ਮੈਂਬਰ ਅਜਿਹੇ ਵੀ ਰਹੇ, ਜਿਨ੍ਹਾਂ ਨੇ ਕਿਹਾ ਕਿ ਸਰਕਾਰ ਸਾਡੀ ਪੂਰੀ ਤਨਖਾਹ ਲੈ ਲਵੇ ਪਰ ਸੰਸਦ ਮੈਂਬਰ ਫੰਡ ਪੂਰਾ ਮਿਲਣਾ ਚਾਹੀਦਾ।
ਤ੍ਰਿੁਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਕਿਹਾ ਕਿ ਸਰਕਾਰ ਸਾਡੀ ਪੂਰੀ ਤਨਖਾ ਲੈ ਲਵੇ, ਕੋਈ ਵੀ ਸੰਸਦ ਮੈਂਬਰ ਇਸ ਦਾ ਵਿਰੋਧ ਨਹੀਂ ਕਰੇਗਾ ਪਰ ਸੰਸਦ ਮੈਂਬਰ ਫੰਡ ਪੂਰਾ ਮਿਲਣਾ ਚਾਹੀਦਾ। ਜਿਸ ਨਾਲ ਕਿ ਅਸੀਂ ਲੋਕਾਂ ਦੇ ਫਾਇਦੇ ਲਈ ਕੰਮ ਕਰ ਸਕੀਏ। ਟੀ.ਐੱਮ.ਸੀ. ਦੇ ਸੰਸਦ ਮੈਂਬਰ ਸੌਗਤ ਰਾਏ ਨੇ ਕਿਹਾ ਕਿ ਜਿੰਨਾ ਪੈਸਾ ਹੋਵੇ ਤੁਸੀਂ ਸੰਸਦ ਮੈਂਬਰਾਂ ਤੋਂ ਲੈ ਸਕਦੇ ਹਨ। ਤੁਸੀਂ ਸਾਡੀ ਤਨਖਾਹ ਲੈ ਸਕਦੇ ਹਨ ਪਰ ਸੰਸਦ ਮੈਂਬਰ ਫੰਡ ਦੇ ਦਿਓ। ਤੁਸੀਂ ਇਸ 'ਚ ਕਟੌਤੀ ਨਹੀਂ ਕਰ ਸਕਦੇ। ਅਸੀਂ ਇਸ ਦੇ ਸਹਾਰੇ ਆਪਣੇ ਖੇਤਰਾਂ 'ਚ ਕੰਮ ਕਰਦੇ ਹਾਂ। ਪ੍ਰਧਾਨ ਮੰਤਰੀ ਕੋਲ 303 ਸੰਸਦ ਮੈਂਬਰ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਬਾਕੀ ਸੰਸਦ ਮੈਂਬਰਾਂ ਦਾ ਕੋਈ ਮਹੱਤਵ ਨਹੀਂ ਹੈ।